30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਟਾਕਾ ਮਾਰਕੀਟ ਲਈ ਨਗਰ ਨਿਗਮ ਵਲੋਂ ਬੇਅੰਤ ਸਿੰਘ ਪਾਰਕ ਲਈ ਨਵੀਂ ਐਨ.ਓ.ਸੀ. ਜਾਰੀ

ਜਲੰਧਰ, 25 ਸਤੰਬਰ (ਚੰਦੀਪ ਭੱਲਾ)- ਨਗਰ ਨਿਗਮ ਵਲੋਂ ਪਟਾਕਾ ਮਾਰਕੀਟ ਲਈ ਨਵੀਂ ਥਾਂ ਬੇਅੰਤ ਸਿੰਘ ਪਾਰਕ, ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਜਾਰੀ ਐਨ.ਓ.ਸੀ. ਦੇ ਮੱਦੇਨਜ਼ਰ ਡਿਪਟੀ....

Ad Position 21
No active advertisement
ਅਜੀਤ ਡੈਸਕ 25-09-2025

ਜਲੰਧਰ, 25 ਸਤੰਬਰ (ਚੰਦੀਪ ਭੱਲਾ)- ਨਗਰ ਨਿਗਮ ਵਲੋਂ ਪਟਾਕਾ ਮਾਰਕੀਟ ਲਈ ਨਵੀਂ ਥਾਂ ਬੇਅੰਤ ਸਿੰਘ ਪਾਰਕ, ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਜਾਰੀ ਐਨ.ਓ.ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਰੂਲ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਗਰ ਨਿਗਮ ਦੀ ਪਹਿਲੀ ਐਨ.ਓ.ਸੀ. ਅਨੁਸਾਰ ਜਲੰਧਰ ਵਿਚ 2 ਵੱਖ-ਵੱਖ ਸਥਾਨਾਂ ’ਤੇ ਪਟਾਕਾ ਮਾਰਕੀਟ ਲਗਾਉਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਸਨ। ਹੁਣ ਨਗਰ ਨਿਗਮ ਵਲੋਂ ਨਵੀਂ ਥਾਂ ਬੇਅੰਤ ਸਿੰਘ ਪਾਰਕ ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਇਸ ਐਨ.ਓ.ਸੀ. ਮੁਤਾਬਕ ਡਿਪਟੀ ਕਮਿਸ਼ਨਰ ਵਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ, ਉਦਯੋਗ ਤੇ ਵਣਜ ਵਿਭਾਗ (ਟੈਕਨੀਕਲ ਸ਼ਾਖ਼ਾ) ਪੰਜਾਬ ਦੀ ਪਾਲਿਸੀ ਵਿਚ ਦਰਜ ਹਦਾਇਤਾਂ ਅਤੇ ਐਕਸਪਲੋਸਿਵ ਐਕਟ ਤੇ ਰੂਲਜ਼ 2008 ਦੇ ਉਪਬੰਧਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਘਰ ਢਾਹਿਆ ਅਗਲੀ ਖ਼ਬਰ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ
Ad Position 24