31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਿਗ-21 ਜਹਾਜ਼ ਅੱਜ ਹੋਵੇਗਾ ਸੇਵਾਮੁਕਤ

ਚੰਡੀਗੜ੍ਹ, 26 ਸਤੰਬਰ- ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਣ ਵਾਲਾ ਮਿਗ-21 ਜਹਾਜ਼ ਅੱਜ ਸੇਵਾਮੁਕਤ ਹੋ ਜਾਵੇਗਾ। ਇਸ ਲੜਾਕੂ ਜਹਾਜ਼ ਨੂੰ ਚੰਡੀਗੜ੍ਹ ਏਅਰ ਬੇਸ ’ਤੇ...

Ad Position 21
No active advertisement
ਅਜੀਤ ਡੈਸਕ 26-09-2025

ਚੰਡੀਗੜ੍ਹ, 26 ਸਤੰਬਰ- ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਣ ਵਾਲਾ ਮਿਗ-21 ਜਹਾਜ਼ ਅੱਜ ਸੇਵਾਮੁਕਤ ਹੋ ਜਾਵੇਗਾ। ਇਸ ਲੜਾਕੂ ਜਹਾਜ਼ ਨੂੰ ਚੰਡੀਗੜ੍ਹ ਏਅਰ ਬੇਸ ’ਤੇ ਵਿਦਾਇਗੀ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਜਹਾਜ਼ ਦੀਆਂ ਸੇਵਾਵਾਂ ਅਧਿਕਾਰਤ ਤੌਰ ’ਤੇ ਖ਼ਤਮ ਹੋ ਜਾਣਗੀਆਂ।

ਮਿਗ-21 ਦੇ ਰਿਟਾਇਰਮੈਂਟ ਸਮਾਰੋਹ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀ ਅਤੇ ਰੱਖਿਆ ਮੰਤਰਾਲੇ ਦੇ ਕਈ ਅਧਿਕਾਰੀ ਸ਼ਾਮਿਲ ਹੋਣਗੇ। ਜੈਗੁਆਰ ਅਤੇ ਤੇਜਸ ਲੜਾਕੂ ਜਹਾਜ਼ ਵੀ ਇਸ ਵਿਚ ਹਿੱਸਾ ਲੈਣਗੇ।

ਵਿਦਾਇਗੀ ਸਮਾਗਮ ਵਿਚ ਹਵਾਈ ਸੈਨਾ ਮੁਖੀ ਏ.ਪੀ. ਸਿੰਘ 23 ਸਕੁਐਡਰਨ ਦੇ ਛੇ ਜੈੱਟਾਂ ਨਾਲ ਆਖ਼ਰੀ ਉਡਾਣ ਭਰਨਗੇ। ਸਕੁਐਡਰਨ ਲੀਡਰ ਪ੍ਰਿਆ ਸ਼ਰਮਾ ਵੀ ਫਲਾਈਪਾਸਟ ਵਿਚ ਹਿੱਸਾ ਲੈਣਗੇ। ਇਸ ਜਹਾਜ਼ ਨੂੰ 1963 ਵਿਚ ਚੰਡੀਗੜ੍ਹ ਵਿਖੇ ਹਵਾਈ ਸੈਨਾ ਵਿਚ ਸ਼ਾਮਿਲ ਕੀਤਾ ਗਿਆ ਸੀ।

ਆਪਣੀ 62 ਸਾਲਾਂ ਦੀ ਸੇਵਾ ਦੌਰਾਨ, ਸੁਪਰਸੋਨਿਕ ਮਿਗ-21 ਨੇ 1965 ਦੀ ਭਾਰਤ-ਪਾਕਿਸਤਾਨ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ, 1999 ਦੀ ਕਾਰਗਿਲ ਜੰਗ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ।

ਇਹ ਭਾਰਤ ਦਾ ਪਹਿਲਾ ਸੁਪਰਸੋਨਿਕ ਜੈੱਟ ਸੀ, ਭਾਵ ਇਹ ਆਵਾਜ਼ ਦੀ ਗਤੀ (332 ਮੀਟਰ ਪ੍ਰਤੀ ਸਕਿੰਟ) ਤੋਂ ਵੀ ਤੇਜ਼ ਉੱਡ ਸਕਦਾ ਸੀ। ਹੁਣ ਇਸ ਦੀ ਥਾਂ ਤੇਜਸ ਐਲ.ਸੀ.ਏ. ਮਾਰਕ 1ਏ ਵਲੋਂ ਲਈ ਜਾਵੇਗੀ।

 

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਬ੍ਰਾਂਡੇਡ ਦਵਾਈਆਂ ’ਤੇ ਲਗਾਇਆ 100 ਫ਼ੀਸਦੀ ਟੈਰਿਫ਼ ਅਗਲੀ ਖ਼ਬਰ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬੀਮਾਰ ਮਾਤਾ ਦਾ ਹਾਲ ਜਾਣਿਆ
Ad Position 24