31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਟਰੰਪ ਨੇ ਬ੍ਰਾਂਡੇਡ ਦਵਾਈਆਂ ’ਤੇ ਲਗਾਇਆ 100 ਫ਼ੀਸਦੀ ਟੈਰਿਫ਼

ਵਾਸ਼ਿੰਗਟਨ, 26 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਾਂਡੇਡ ਜਾਂ ਪੇਟੈਂਟ ਕੀਤੀਆਂ ਦਵਾਈਆਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 1 ਅਕਤੂਬਰ...

Ad Position 21
No active advertisement
ਅਜੀਤ ਡੈਸਕ 26-09-2025

ਵਾਸ਼ਿੰਗਟਨ, 26 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਾਂਡੇਡ ਜਾਂ ਪੇਟੈਂਟ ਕੀਤੀਆਂ ਦਵਾਈਆਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 1 ਅਕਤੂਬਰ, 2025 ਤੋਂ ਲਾਗੂ ਹੋਵੇਗਾ। ਇਹ ਟੈਕਸ ਉਨ੍ਹਾਂ ਕੰਪਨੀਆਂ ’ਤੇ ਨਹੀਂ ਲਗਾਇਆ ਜਾਵੇਗਾ ਜੋ ਅਮਰੀਕਾ ਵਿਚ ਆਪਣੇ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ ’ਤੇ 50% ਟੈਰਿਫ ਲਗਾ ਚੁੱਕੇ ਹਨ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋਇਆ ਸੀ। ਇਸ ਨਾਲ ਭਾਰਤੀ ਉਤਪਾਦਾਂ ਜਿਵੇਂ ਕਿ ਕੱਪੜੇ, ਰਤਨ ਅਤੇ ਗਹਿਣੇ, ਫਰਨੀਚਰ ਅਤੇ ਸਮੁੰਦਰੀ ਭੋਜਨ ਦੀ ਨਿਰਯਾਤ ਲਾਗਤ ਵਧ ਗਈ ਹੈ ਹਾਲਾਂਕਿ, ਦਵਾਈਆਂ ਨੂੰ ਇਸ ਟੈਰਿਫ਼ ਤੋਂ ਬਾਹਰ ਰੱਖਿਆ ਗਿਆ ਸੀ।

ਟਰੰਪ ਨੇ ਕਿਹਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਕਿਹਾ ਕਿ 1 ਅਕਤੂਬਰ ਤੋਂ ਅਸੀਂ ਬ੍ਰਾਂਡੇਡ ਜਾਂ ਪੇਟੈਂਟ ਕੀਤੀਆਂ ਦਵਾਈਆਂ ’ਤੇ 100% ਟੈਰਿਫ ਲਗਾਵਾਂਗੇ, ਉਨ੍ਹਾਂ ਕੰਪਨੀਆਂ ਨੂੰ ਛੱਡ ਕੇ ਜੋ ਅਮਰੀਕਾ ਵਿਚ ਆਪਣੇ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰ ਰਹੀਆਂ ਹਨ। ਉਨ੍ਹਾਂ ਅੱਗੇ ਲਿਖਿਆ ਕਿ ਸਥਾਪਿਤ ਕਰ ਰਹੀਆਂ ਦਾ ਮਤਲਬ ਹੈ ਕਿ ਇਨ੍ਹਾਂ ਕੰਪਨੀਆਂ ਦਾ ਨਿਰਮਾਣ ਅਮਰੀਕਾ ’ਚ ਚੱਲ ਰਿਹਾ ਹੈ। ਇਸ ਲਈ ਜੇਕਰ ਨਿਰਮਾਣ ਸ਼ੁਰੂ ਹੋ ਗਿਆ ਹੈ, ਤਾਂ ਉਨ੍ਹਾਂ ਦਵਾਈਆਂ ’ਤੇ ਟੈਕਸ ਨਹੀਂ ਲਗਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਹੜ੍ਹਾਂ ਦੀ ਮਾਰ: ਕੁਝ ਦੇਰ ’ਚ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅਗਲੀ ਖ਼ਬਰ ਮਿਗ-21 ਜਹਾਜ਼ ਅੱਜ ਹੋਵੇਗਾ ਸੇਵਾਮੁਕਤ
Ad Position 24