10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਖ਼ਰਾਬ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ

ਰਾਜਪੁਰਾ, 5 ਅਕਤੂਬਰ - ਅੱਜ ਸਵੇਰ ਤੋਂ ਹੀ ਮੌਸਮ ਕਾਫ਼ੀ ਖ਼ਰਾਬ ਚੱਲ ਰਿਹਾ ਸੀ, ਰੁਕ-ਰੁਕ ਕੇ ਹਨ੍ਹੇਰੀ ਚੱਲ ਰਹੀ ਸੀ ਅਤੇ ਹਲਕੀ-ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਰਾਜਪੁਰਾ ਦੇ ਵਿਚ ਕਈ ਥਾਵਾਂ 'ਤੇ ਬੋਰਡ ਵੀ ਡਿੱਗ ਗਏ। ਗਰਮੀ ਤੋਂ ਲੋਕਾਂ...

Ad Position 21
No active advertisement
ਅਜੀਤ ਡੈਸਕ 05-10-2025

 ਰਾਜਪੁਰਾ, 5 ਅਕਤੂਬਰ - ਅੱਜ ਸਵੇਰ ਤੋਂ ਹੀ ਮੌਸਮ ਕਾਫ਼ੀ ਖ਼ਰਾਬ ਚੱਲ ਰਿਹਾ ਸੀ, ਰੁਕ-ਰੁਕ ਕੇ ਹਨ੍ਹੇਰੀ ਚੱਲ ਰਹੀ ਸੀ ਅਤੇ ਹਲਕੀ-ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਰਾਜਪੁਰਾ ਦੇ ਵਿਚ ਕਈ ਥਾਵਾਂ 'ਤੇ ਬੋਰਡ ਵੀ ਡਿੱਗ ਗਏ। ਗਰਮੀ ਤੋਂ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ, ਲੇਕਿਨ ਕਿਸਾਨ ਵੀਰਾਂ ਨੂੰ ਇਸ ਦਾ ਕਾਫ਼ੀ ਨੁਕਸਾਨ ਹੈ ਕਿਉਂਕਿ ਝੋਨਾ (ਜੀਰੀ) ਖੇਤਾਂ ਵਿਚ ਪੱਕਿਆ ਹੋਇਆ ਖੜ੍ਹਾ ਹੈ। ਕਾਫ਼ੀ ਝੋਨਾ ਰਾਜਪੁਰਾ ਦੀ ਅਨਾਜ ਮੰਡੀ ਵਿਚ ਪਿਆ ਹੈ, ਜੋ ਨੀਲੀ ਛੱਤ ਥੱਲੇ ਹੈ ਅਤੇ ਕਾਫ਼ੀ ਦੇ ਉੱਪਰ ਤਰਪਾਲਾਂ ਪਾ ਦਿੱਤੀਆਂ ਗਈਆਂ ਹਨ। ਲੇਬਰ ਵਲੋਂ ਤਰਪਾਲਾਂ ਪਾਈਆਂ ਜਾ ਰਹੀਆਂ ਹਨ, ਜਿਸ ਕਰਕੇ ਕਿਸਾਨ ਕਾਫ਼ੀ ਪਰੇਸ਼ਾਨ ਹਨ। ਕਿਸਾਨਾਂ ਦਾ ਆਖਣਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਾਂ, ਪਰ ਹੁਣ ਪਰਮਾਤਮਾ ਨੇ ਹੋਰ ਹਨ੍ਹੇਰੀ ਚਲਾ ਦਿੱਤੀ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਸਾਡੀ ਮਦਦ ਕੀਤੀ ਜਾਵੇ। ਮਜ਼ਦੂਰਾਂ ਵਲੋਂ ਵੀ ਝੋਨੇ ਦੇ ਉੱਪਰ ਤਰਪਾਲਾਂ ਪਾਈਆਂ ਜਾ ਰਹੀਆਂ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਤਰਪਾਲਾਂ ਹਨ, ਉਨ੍ਹਾਂ ਨੇ ਪਾ ਦਿੱਤੀਆਂ ਹਨ ਅਤੇ ਕਾਫ਼ੀ ਲੋਕ ਪਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਅੱਜ ਅਗਲੀ ਖ਼ਬਰ ਜਪਾਨ 'ਚ ਆਇਆ ਜ਼ਬਰਸਤ ਭੂਚਾਲ
Ad Position 24