10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਦਾਰਜੀਲਿੰਗ : ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ 7 ਲੋਕਾਂ ਦੀ ਮੌਤ

ਦੁਧੀਆ ਮਿਰਿਕ (ਦਾਰਜੀਲਿੰਗ), 5 ਅਕਤੂਬਰ - ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ ਤਬਾਹੀ ਮਚ ਗਈ। ਜ਼ਮੀਨ ਖਿਸਕਣ ਵਿਚ 7 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਇਕ ਲੋਹੇ ਦਾ ਪੁਲ ਵੀ ਡਿੱਗ ਗਿਆ। ਇਹ ਪੁਲ...

Ad Position 21
No active advertisement
ਅਜੀਤ ਡੈਸਕ 05-10-2025

ਦੁਧੀਆ ਮਿਰਿਕ (ਦਾਰਜੀਲਿੰਗ), 5 ਅਕਤੂਬਰ - ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ ਤਬਾਹੀ ਮਚ ਗਈ। ਜ਼ਮੀਨ ਖਿਸਕਣ ਵਿਚ 7 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਇਕ ਲੋਹੇ ਦਾ ਪੁਲ ਵੀ ਡਿੱਗ ਗਿਆ। ਇਹ ਪੁਲ ਦਾਰਜੀਲਿੰਗ ਜ਼ਿਲ੍ਹੇ ਦੇ ਕਸਬਿਆਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਪੁਲ ਸੀ। ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਇਹ ਪੁਲ ਮਿਰਿਕ ਅਤੇ ਕੁਰਸੀਓਂਗ ਖੇਤਰਾਂ ਵਿਚ ਕਸਬਿਆਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਦਾ ਸੀ। ਇਲਾਕੇ ਵਿਚ ਜ਼ਮੀਨ ਖਿਸਕਣ ਦੀ ਸਥਿਤੀ ਬਾਰੇ, ਦਾਰਜੀਲਿੰਗ ਜ਼ਿਲ੍ਹਾ ਪੁਲਿਸ ਦੇ ਵਧੀਕ ਐਸਪੀ ਕੁਰਸੀਓਂਗ ਅਭਿਸ਼ੇਕ ਰਾਏ ਦਾ ਕਹਿਣਾ ਹੈ, "ਮਲਬੇ ਵਿਚੋਂ 7 ਲਾਸ਼ਾਂ ਪਹਿਲਾਂ ਹੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸਾਡੇ ਕੋਲ ਦੋ ਹੋਰ ਲੋਕਾਂ ਬਾਰੇ ਜਾਣਕਾਰੀ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਵੀ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਦਾਰਜੀਲਿੰਗ ਨੂੰ ਜਾਣ ਵਾਲੀ ਕੁਰਸੀਓਂਗ ਸੜਕ 'ਤੇ ਦਿਲਾਰਾਮ ਵਿਖੇ ਜ਼ਮੀਨ ਖਿਸਕ ਗਈ। ਉਹ ਸੜਕ ਬੰਦ ਹੈ... ਗੌਰੀਸ਼ੰਕਰ ਵਿਖੇ ਜ਼ਮੀਨ ਖਿਸਕਣ ਕਾਰਨ ਰੋਹਿਣੀ ਰੋਡ ਵੀ ਬੰਦ ਹੈ... ਪੰਕਹਾਬਰੀ ਰੋਡ ਦੀ ਹਾਲਤ ਬਹੁਤ ਮਾੜੀ ਹੈ... ਤਿੰਧਾਰੀਆ ਸੜਕ ਇਸ ਸਮੇਂ ਕੰਮ ਕਰ ਰਹੀ ਹੈ। ਅਸੀਂ ਮਿਰਿਕ ਦੇ ਸਾਰੇ ਸੈਲਾਨੀਆਂ ਨੂੰ ਤਿੰਨ ਤੋਂ ਚਾਰ ਘੰਟਿਆਂ ਵਿੱਚ ਤਿੰਧਾਰੀਆ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ..."।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਫ਼ੌਜੀ ਨੂੰ ਇਕਲੌਤੇ ਪੁੱਤਰ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ ਅਗਲੀ ਖ਼ਬਰ ਡੋਡਾ (ਜੰਮੂ-ਕਸ਼ਮੀਰ) : ਡੀ.ਸੀ. ਵਲੋਂ ਜ਼ਰੂਰੂੀ ਨਾ ਹੋਣ 'ਤੇ ਯਾਤਰਾ ਨਾ ਕਰਨ ਦੀ ਸਲਾਹ
Ad Position 24