12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ, 3 ਗੰਭੀਰ ਜ਼ਖਮੀ

ਕਰਤਾਰਪੁਰ, 8 ਅਕਤੂਬਰ (ਭਜਨ ਸਿੰਘ)-ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਜਲੰਧਰ ਤੋਂ ਅੰਮ੍ਰਿਤਸਰ ਜਾ...

Ad Position 21
No active advertisement
ਅਜੀਤ ਡੈਸਕ 08-10-2025

ਕਰਤਾਰਪੁਰ, 8 ਅਕਤੂਬਰ (ਭਜਨ ਸਿੰਘ)-ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਵਲੀਨੋ ਕਾਰ ਸਵਾਰ 5 ਵਿਅਕਤੀ ਕਰਤਾਰਪੁਰ-ਦਿਆਲਪੁਰ ਵਿਚਕਾਰ ਜੀ. ਟੀ. ਰੋਡ ਅੰਮ੍ਰਿਤਸਰ ਨੂੰ ਜਾ ਰਹੇ ਟਰੱਕ ਵਲੋਂ ਅੱਗਿਓਂ ਬਰੇਕ ਲਗਾਏ ਜਾਣ ਕਾਰਨ ਕਾਰ ਸਰੀਏ ਨਾਲ ਲੱਦੇ ਟਰੱਕ ਥੱਲੇ ਜਾ ਵੜੀ, ਜਿਸ ਨਾਲ ਕਾਰ ਸਵਾਰ ਵਿਅਕਤੀਆਂ ਦੇ ਸਰੀਏ ਸਰੀਰ ਦੇ ਆਰ-ਪਾਰ ਹੋ ਗਏ। ਇਸ ਦੌਰਾਨ 2 ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਵਲੋਂ ਬੜੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਇਕ ਨੂੰ ਅੰਮ੍ਰਿਤਸਰ ਤੇ 2 ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਚਾਂਦ (22) ਪੁੱਤਰ ਅਨਿਲ ਕੁਮਾਰ, ਨਿਖਿਲ ਸ਼ਰਮਾ (21) ਪੁੱਤਰ ਸੁਦੇਸ਼ ਸ਼ਰਮਾ ਦੀ ਮੌਕੇ ਉਤੇ ਮੌਤ ਹੋ ਗਈ ਹੈ ਜਦਕਿ ਸ਼ੁਭਮ ਪੁੱਤਰ ਮੋਹਣ ਲਾਲ, ਕੋਹਲੀ ਅਤੇ ਰੁਦਰਾ ਸਾਰੇ ਅੰਮ੍ਰਿਤਸਰ ਨਿਵਾਸੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਫਰਾਰ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।  

Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਜੀ ਆਇਆਂ
Ad Position 24