12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਕੈਲੀਫੋਰਨੀਆ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਕੀਤਾ ਘੋਸ਼ਿਤ

ਨਵੀਂ ਦਿੱਲੀ, 8 ਅਕਤੂਬਰ-ਕੈਲੀਫੋਰਨੀਆ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਿਆ ਹੈ। ਕੈਲੀਫੋਰਨੀਆ ਨੇ ਅਧਿਕਾਰਤ...

Ad Position 21
No active advertisement
ਅਜੀਤ ਡੈਸਕ 08-10-2025

ਨਵੀਂ ਦਿੱਲੀ, 8 ਅਕਤੂਬਰ-ਕੈਲੀਫੋਰਨੀਆ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਿਆ ਹੈ। ਕੈਲੀਫੋਰਨੀਆ ਨੇ ਅਧਿਕਾਰਤ ਤੌਰ 'ਤੇ ਦੀਵਾਲੀ ਦੇ ਤਿਉਹਾਰ ਨੂੰ ਸਰਕਾਰੀ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਇਹ ਹੁਣ ਸੰਯੁਕਤ ਰਾਜ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ, ਜਿਸ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਵਜੋਂ ਐਲਾਨ ਦਿੱਤਾ ਹੈ। ਇਤਿਹਾਸਕ ਵਿਕਾਸ ਵਿਚ, ਕੈਲੀਫੋਰਨੀਆ ਨੇ ਦੀਵਾਲੀ ਨੂੰ ਰਾਜ ਦੀ ਛੁੱਟੀ ਵਜੋਂ ਯੋਸ਼ਿਤ ਕੀਤਾ ਹੈ। ਭਾਰਤੀ ਪ੍ਰਵਾਸੀਆਂ ਲਈ ਇਕ ਇਤਿਹਾਸਕ ਵਿਕਾਸ ਵਿਚ, ਕੈਲੀਫੋਰਨੀਆ ਨੇ ਦੀਵਾਲੀ ਨੂੰ ਇਕ ਅਧਿਕਾਰਤ ਰਾਜ ਦੀ ਛੁੱਟੀ ਵਜੋਂ ਘੋਸ਼ਿਤ ਕੀਤਾ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲਰਾ ਦੁਆਰਾ ਦੀਵਾਲੀ ਨੂੰ ਰਾਜ ਦੀ ਛੁੱਟੀ ਵਜੋਂ ਨਾਮਜ਼ਦ ਕਰਨ ਵਾਲੇ ਇਕ ਬਿੱਲ 'ਤੇ ਦਸਤਖਤ ਕੀਤੇ ਗਏ ਹਨ। ਸਤੰਬਰ ਵਿਚ, ਦੀਵਾਲੀ ਨੂੰ ਅਧਿਕਾਰਤ ਰਾਜ ਦੀ ਛੁੱਟੀ ਵਜੋਂ ਨਾਮਜ਼ਦ ਕਰਨ ਲਈ 'ਏ.ਬੀ. 268' ਸਿਰਲੇਖ ਵਾਲਾ ਬਿੱਲ ਕੈਲੀਫੋਰਨੀਆ ਵਿਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿਚ ਸਫਲਤਾਪੂਰਵਕ ਪਾਸ ਹੋ ਗਿਆ ਸੀ ਅਤੇ ਨਿਊਸਮ ਦੁਆਰਾ ਅੰਤਿਮ ਕਾਰਵਾਈ ਦੀ ਉਡੀਕ ਕਰ ਰਿਹਾ ਸੀ।

 

Ad Position 22
No active advertisement
ਪਿਛਲੀ ਖ਼ਬਰ ਬੀਨੂੰ ਢਿੱਲੋਂ ਤੇ ਯੁਵਰਾਜ ਹੰਸ ਰਾਜਵੀਰ ਜਵੰਦਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਾਹਰ ਆਏ ਅਗਲੀ ਖ਼ਬਰ ਰੇਲਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
Ad Position 24