19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਝਾੜੀਆਂ ਚੋਂ ਮਿਲਿਆ ਇਕ ਦਿਨ ਦਾ ਨਵ-ਜੰਮਿਆ ਬੱਚਾ

ਸੁਲਤਾਨਵਿੰਡ,(ਅੰਮ੍ਰਿਤਸਰ), 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੇ ਅਧੀਨ ਪੈਂਦੇ ਭਾਈ ਮੰਝ ਸਿੰਘ ਇਲਾਕੇ 'ਚ ਝਾੜੀਆਂ 'ਚੋਂ ਇਕ ਦਿਨ ਦਾ ਨਵ ਜੰਮਿਆ ਬੱਚਾ ਮਿਲਿਆ ਹੈ...

Ad Position 21
No active advertisement
ਅਜੀਤ ਡੈਸਕ 01-11-2025

ਸੁਲਤਾਨਵਿੰਡ,(ਅੰਮ੍ਰਿਤਸਰ), 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੇ ਅਧੀਨ ਪੈਂਦੇ ਭਾਈ ਮੰਝ ਸਿੰਘ ਇਲਾਕੇ 'ਚ ਝਾੜੀਆਂ 'ਚੋਂ ਇਕ ਦਿਨ ਦਾ ਨਵ ਜੰਮਿਆ ਬੱਚਾ ਮਿਲਿਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਗਈ ਹੈ।ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ ਦੇ ਬਾਵਜੂਦ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਫਿਲਹਾਲ ਉਨ੍ਹਾਂ ਨੇ ਬੱਚੇ ਨੂੰ ਬੇਬੇ ਨਾਨਕੀ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਲਾਕਾ ਵਾਸੀਆਂ ਵਲੋਂ ਇਹ ਘਿਨੋਣੀ ਹਰਕਤ ਕਰਨ ਵਾਲੇ ਸ਼ਖ਼ਸ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸ ਦੀ ਪੁਲਿਸ ਵਲੋਂ ਕਿਸੇ ਸਮੇਂ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਕੁਮਾਰੀ ਵਰਗੀ ਸੰਸਥਾ ਦੀ ਵਿਕਸਤ ਭਾਰਤ ਵੱਲ ਯਾਤਰਾ ਵਿਚ ਹੈ ਵੱਡੀ ਭੂਮਿਕਾ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਕਤਲ ਕੀਤੇ ਕਬੱਡੀ ਖਿਡਾਰੀ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਰਾਜਾ ਵੜਿੰਗ
Ad Position 24