19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਾਹਿਬ ਸਿੰਘ ਅਤੇ ਯੁਵਰਾਜ ਸਿੰਘ ਦੀ ਫਿਰੌਤੀ ਨਾ ਮਿਲਣ ਬਾਅਦ ਗੋਹਾਟਾ ਮਾਲਾ ਵਿਚ ਤਸਕਰਾਂ ਨੇ ਕਰ ਦਿੱਤੀ ਹੱਤਿਆ

ਦਸੂਹਾ, 2 ਨਵੰਬਰ ( ਕੌਸ਼ਲ)- 21 ਸਾਲਾ ਨੌਜਵਾਨ ਸਾਹਿਬ ਸਿੰਘ ਜੋ ਅਕਤੂਬਰ 2024 ਵਿਚ ਅਮਰੀਕਾ ਲਈ ਉੱਜਵਲ ਭਵਿੱਖ ਦੇ ਸੁਪਨਿਆਂ ਨਾਲ ਘਰੋਂ ਨਿਕਲਿਆ ਸੀ, ਉਸ ਦੀ ਜਿਸ ਦੀ ਰਸਤੇ ਵਿਚ ਤਸਕਰਾਂ ਨੇ ਹੱਤਿਆ ਕਰ ...

Ad Position 21
No active advertisement
ਅਜੀਤ ਡੈਸਕ 02-11-2025

ਦਸੂਹਾ, 2 ਨਵੰਬਰ ( ਕੌਸ਼ਲ)- 21 ਸਾਲਾ ਨੌਜਵਾਨ ਸਾਹਿਬ ਸਿੰਘ ਜੋ ਅਕਤੂਬਰ 2024 ਵਿਚ ਅਮਰੀਕਾ ਲਈ ਉੱਜਵਲ ਭਵਿੱਖ ਦੇ ਸੁਪਨਿਆਂ ਨਾਲ ਘਰੋਂ ਨਿਕਲਿਆ ਸੀ, ਉਸ ਦੀ ਜਿਸ ਦੀ ਰਸਤੇ ਵਿਚ ਤਸਕਰਾਂ ਨੇ ਹੱਤਿਆ ਕਰ ਦਿੱਤੀ। ਸਾਹਿਬ ਸਿੰਘ ਦਸੂਹਾ ਦੇ ਮੋਰੀਆਂ ਪਿੰਡ ਦਾ ਰਹਿਣ ਵਾਲਾ ਸੀ। ਸਾਹਿਬ ਦੇ ਪਿਤਾ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਘਰੇਲੂ ਗਹਿਣੇ ਵੀ ਵੇਚ ਦਿੱਤੇ ਸਨ। ਵੇਰਵੇ ਸਾਂਝੇ ਕਰਦੇ ਹੋਏ ਸਾਹਿਬ ਦੇ ਜੀਜਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਾਹਿਬ ਗੋਹਾਟਾ ਮਾਲਾ ਨੇੜੇ ਪਹੁੰਚੇ ਤਾਂ ਉਸ ਨੂੰ ਅਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ, ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਰਿਕਾਰਡ ਕੀਤੀ ਤੇ ਫਿਰੌਤੀ ਵਸੂਲਣ ਲਈ ਉਨ੍ਹਾਂ ਨੂੰ ਭੇਜ ਦਿੱਤੀ। ਤਸਕਰਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਸਾਹਿਬ ਅਤੇ ਯੁਵਰਾਜ ਨਾਂਅ ਦੇ ਇਕ ਹੋਰ ਨੌਜਵਾਨ ਨੂੰ ਮਾਰ ਦਿੱਤਾ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ।

ਸਾਨੂੰ ਇਸ ਬਾਰੇ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏਜੰਟਾਂ ਨੂੰ ਕੁੱਲ 45 ਲੱਖ ਰੁਪਏ ਦਿੱਤੇ ਸਨ, ਪਰ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਉਨ੍ਹਾਂ ਨੇ ਸਾਹਿਬ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਪਰਿਵਾਰ ਨੇ ਇਨਸਾਫ਼ ਦੀ ਅਪੀਲ ਕੀਤੀ ਹੈ ਅਤੇ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਦਾ ਇਕ ਪਾਸਾ ਬੰਦ ਕਰਕੇ ਕਰਵਾਈ ਜਾ ਰਹੀ ਮੈਰਾਥਨ ਦੌੜ ਕਾਰਨ ਹੋਏ ਭਿਆਨਕ ਹਾਦਸੇ ਅਗਲੀ ਖ਼ਬਰ ਅਮਰੀਕਾ-ਚੀਨ ਸੰਬੰਧ ਕਦੇ ਵੀ ਬਿਹਤਰ ਨਹੀਂ ਰਹੇ - ਪੀਟ ਹੇਗਸੇਥ
Ad Position 24