19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨੈਸ਼ਨਲ ਹਾਈਵੇ ਦਾ ਇਕ ਪਾਸਾ ਬੰਦ ਕਰਕੇ ਕਰਵਾਈ ਜਾ ਰਹੀ ਮੈਰਾਥਨ ਦੌੜ ਕਾਰਨ ਹੋਏ ਭਿਆਨਕ ਹਾਦਸੇ

ਅਟਾਰੀ ਸਰਹੱਦ, 2 ਨਵੰਬਰ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਨੈਸ਼ਨਲ ਹਾਈਵੇ ਦਿੱਲੀ ਅਟਾਰੀ 'ਤੇ ਇਕ ਪਾਸਾ ਬੰਦ ਕਰਕੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਦੇ ਕਾਰਨ ਅੱਜ ...

Ad Position 21
No active advertisement
ਅਜੀਤ ਡੈਸਕ 02-11-2025

ਅਟਾਰੀ ਸਰਹੱਦ, 2 ਨਵੰਬਰ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਨੈਸ਼ਨਲ ਹਾਈਵੇ ਦਿੱਲੀ ਅਟਾਰੀ 'ਤੇ ਇਕ ਪਾਸਾ ਬੰਦ ਕਰਕੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਦੇ ਕਾਰਨ ਅੱਜ ਛੇਹਰਟਾ ਬਾਈਪਾਸ ਤੋਂ ਲੈ ਕੇ ਪੁਲਿਸ ਥਾਣਾ ਘਰਿੰਡਾ ਤੱਕ ਅੱਜ ਸਵੇਰੇ-ਸਵੇਰੇ ਭਿਆਨਕ ਹਾਦਸੇ ਵਾਪਰੇ ਹਨ ,ਜਿਸ ਦਾ ਮੁੱਖ ਕਾਰਨ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਜਾ ਰਹੀ ਮੈਰਾਥਨ ਦੌੜ ਬਣਿਆ ਹੈ। ਬੇਸ਼ੱਕ ਹੋਏ ਵੱਖ-ਵੱਖ 2 ਹਾਦਸਿਆਂ ਵਿਚ ਜਾਨੀ ਨੁਕਸਾਨ ਨਹੀਂ ਹੋਇਆ ਮਗਰ ਗੱਡੀਆਂ ,ਟਰੈਕਟਰ ,ਮੋਟਰਸਾਈਕਲ ਤੇ ਸਾਈਕਲ ਚਕਨਾ ਚੂਰ ਹੋ ਗਏ ਹਨ। ਸੜਕ ਸੁਰੱਖਿਆ ਫੋਰਸ ਪੰਜਾਬ ਪੁਲਿਸ ਦੇ ਵਿਸ਼ੇਸ਼ ਦਸਤੇ ਵਲੋਂ ਅੰਮ੍ਰਿਤਸਰ-ਅਟਾਰੀ ਰੋਡ ਨੂੰ ਮੌਕੇ 'ਤੇ ਹੀ ਪਹੁੰਚ ਕੇ ਨੈਸ਼ਨਲ ਹਾਈਵੇ ਦਾ ਇਕ ਪਾਸਾ ਮੁੜ ਰਸਤਾ ਬਹਾਲ ਕੀਤਾ ਗਿਆ ਹੈ।


ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅੰਮ੍ਰਿਤਸਰ-ਅਟਾਰੀ ਰੋਡ 'ਤੇ ਪੈਂਦੇ ਕਸਬਾ ਖਾਸਾ ਘਰਿੰਡਾ ਰਾਮਪੁਰਾ ਬਾਈਪਾਸ ਲਾਹੌਰੀ ਮੱਲ ਆਦਿ ਪਿੰਡਾਂ ਨੂੰ ਜਾਣ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਗਿਆ ਸੀ ਕਿ ਏਅਰ ਫੋਰਸ ਵਲੋਂ ਇਨ੍ਹਾਂ ਚੌਂਕਾਂ ਨੂੰ ਵੀ ਮੁਕੰਮਲ ਤੌਰ 'ਤੇ ਸਥਾਨਕ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਲੱਗ ਕੇ ਇਹ ਰਸਤੇ ਬੰਦ ਕੀਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਯੂ.ਕੇ.: ਕੈਂਬਰਿਜਸ਼ਾਇਰ ਰੇਲਗੱਡੀ ਵਿਚ ਚਾਕੂਬਾਜ਼ੀ ਵਿਚ 10 ਜ਼ਖਮੀ, 9 ਦੀ ਹਾਲਤ ਗੰਭੀਰ; 2 ਗ੍ਰਿਫ਼ਤਾਰ ਅਗਲੀ ਖ਼ਬਰ ਸਾਹਿਬ ਸਿੰਘ ਅਤੇ ਯੁਵਰਾਜ ਸਿੰਘ ਦੀ ਫਿਰੌਤੀ ਨਾ ਮਿਲਣ ਬਾਅਦ ਗੋਹਾਟਾ ਮਾਲਾ ਵਿਚ ਤਸਕਰਾਂ ਨੇ ਕਰ ਦਿੱਤੀ ਹੱਤਿਆ
Ad Position 24