22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਘਰੋਂ ਲਾਪਤਾ ਹੋਏ ਮੈਂਬਰ ਪੰਚਾਇਤ ਦੇ ਭਰਾ ਦੀ ਖੇਤਾਂ ਵਿਚੋਂ ਮਿਲੀ ਲਾਸ਼

ਝਬਾਲ, (ਅੰਮ੍ਰਿਤਸਰ), 7 ਨਵੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਕਲਾਂ ਵਿਖੇ ਘਰੋਂ ਲਾਪਤਾ ਹੋਏ ਇਕ ਵਿਅਕਤੀ ਦੀ ਗੰਨੇ ਦੇ ਖੇਤਾਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਮੌਜੂਦਾ ਮੈਂਬਰ....

Ad Position 21
No active advertisement
ਅਜੀਤ ਡੈਸਕ 07-11-2025

ਝਬਾਲ, (ਅੰਮ੍ਰਿਤਸਰ), 7 ਨਵੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਕਲਾਂ ਵਿਖੇ ਘਰੋਂ ਲਾਪਤਾ ਹੋਏ ਇਕ ਵਿਅਕਤੀ ਦੀ ਗੰਨੇ ਦੇ ਖੇਤਾਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਮੌਜੂਦਾ ਮੈਂਬਰ ਪੰਚਾਇਤ ਦਾ ਭਰਾ ਸੀ। ਮ੍ਰਿਤਕ ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੂਸੇ ਕਲਾਂ (60 ਸਾਲ) ਦੇ ਲੜਕੇ ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜਸਵੰਤ ਸਿੰਘ ਬੀਤੀ ਸ਼ਾਮ ਆਪਣੇ ਖੇਤਾਂ ਵਿਚ ਫਿਰਦੀ ਅਵਾਰਾ ਗਾੰ ਨੂੰ ਕਿਤੇ ਛੱਡਣ ਗਿਆ ਸੀ, ਪਰ ਮੁੜ ਵਾਪਸ ਘਰ ਨਹੀਂ ਆਇਆ। ਜਿਸ ਦੀ ਉਹ ਕੱਲ੍ਹ ਦੀ ਭਾਲ ਕਰ ਰਹੇ ਸਨ।

ਸਵੇਰੇ ਵੇਲੇ ਜਦੋਂ ਉਹ ਭਾਲ ਕਰਦੇ ਹੋਏ ਘਰ ਦੇ ਨੇੜੇ ਗੰਨੇ ਦੇ ਖੇਤ ਵਿਚ ਪੁੱਜੇ ਤਾਂ ਉੱਥੇ ਉਸ ਦੇ ਪਿਤਾ ਦੀ ਲਾਸ਼ ਪਈ ਹੋਈ ਸੀ। ਜਿਸ ਦੇ ਸਿਰ ਵਿਚ ਸੱਟ ਦੇ ਨਿਸ਼ਾਨ ਸਨ ਅਤੇ ਨੇੜੇ ਹੀ ਅਵਾਰਾ ਗਾਂ ਬੰਨੀ ਹੋਈ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਜਾਰੀ ਅਗਲੀ ਖ਼ਬਰ ਅਦਾਕਾਰ ਜ਼ਾਇਦ ਖ਼ਾਨ ਦੀ ਮਾਂ ਦੀ ਦਿਹਾਂਤ
Ad Position 24