28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਫਗਵਾੜਾ ਵਿਚ ਸ਼ਿਵ ਸੈਨਾ ਨੇਤਾ ਅਤੇ ਪੁੱਤਰ ’ਤੇ ਹਮਲਾ, ਤਣਾਅ ਦਾ ਮਾਹੌਲ

ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ...

Ad Position 21
No active advertisement
ਅਜੀਤ ਡੈਸਕ 18-11-2025

ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ‘ਤੇ ਗਊਸ਼ਾਲਾ ਰੋਡ ’ਤੇ ਹਮਲਾ ਹੋ ਗਿਆ। ਲਗਭਗ 6 ਹਥਿਆਰਬੰਦ ਅਪਰਾਧੀਆਂ ਨੇ ਮੋਟਰਸਾਈਕਲਾਂ ’ਤੇ ਆ ਕੇ ਤਲਵਾਰਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਜਾਪਦੀ ਹੈ।

ਗਵਾਹਾਂ ਦਾ ਕਹਿਣਾ ਹੈ ਕਿ ਹਮਲਾਵਰ ਬਹੁਤ ਤੇਜ਼ੀ ਅਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਉਨ੍ਹਾਂ ਨੇ ਹਵਾ ਵਿਚ ਗੋਲੀਆਂ ਵੀ ਚਲਾਈਆਂ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਜਿੰਮੀ ਕਰਵਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੰਦਰਜੀਤ ਕਰਵਲ ਨੂੰ ਵੀ ਸੱਟਾਂ ਲੱਗੀਆਂ ਹਨ , ਪਰ ਉਨ੍ਹਾਂ ਦੀ ਸਿਹਤ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਮਾਰਿਆ ਛਾਪਾ ਅਗਲੀ ਖ਼ਬਰ ਦੇਸ਼ ਭਰ ਵਿਚ ਡਾਊਨ ਹੋਇਆ ਐਲਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ
Ad Position 24