28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖਿਡਾਰਨਾਂ ਨੀਸ਼ਾ ਅਤੇ ਮਨਵੀਰ ਨੇ ਸਟੇਟ 'ਚੋਂ ਚਾਂਦੀ ਦਾ ਤਗਮਾ ਜਿੱਤਿਆ

ਸਰਦੂਲਗੜ੍ਹ , 20 ਨਵੰਬਰ ( ਜੀ.ਐਮ.ਅਰੋੜਾ) - ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੀਸ਼ਾ ਕੌਰ ਸਪੁੱਤਰੀ ਕਾਲਾ ਸਿੰਘ ਵਾਸੀ ਸਰਦੂਲਗੜ੍ਹ ਅਤੇ ਮਨਵੀਰ ਕੌਰ ਸਪੁੱਤਰੀ ਅਜੈਬ ...

Ad Position 21
No active advertisement
ਅਜੀਤ ਡੈਸਕ 20-11-2025

ਸਰਦੂਲਗੜ੍ਹ , 20 ਨਵੰਬਰ ( ਜੀ.ਐਮ.ਅਰੋੜਾ) - ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੀਸ਼ਾ ਕੌਰ ਸਪੁੱਤਰੀ ਕਾਲਾ ਸਿੰਘ ਵਾਸੀ ਸਰਦੂਲਗੜ੍ਹ ਅਤੇ ਮਨਵੀਰ ਕੌਰ ਸਪੁੱਤਰੀ ਅਜੈਬ ਸਿੰਘ ਵਾਸੀ ਫੱਤਾ ਮਲੋਕਾ ਨੇ ਸਟੇਟ ਰੱਸਾ-ਕੱਸ਼ੀ ਵਿਚ ਚਾਂਦੀ ਤਗਮਾ ਜਿਤ ਕੇ ਆਪਣੇ ਸਕੂਲ , ਮਾਪਿਆ, ਸਰਦੂਲਗੜ੍ਹ ਅਤੇ ਮਾਨਸਾ ਜਿਲ੍ਹੇ ਦਾ ਮਾਣ ਵਧਾਇਆ । ਰੱਸਾ-ਕੱਸ਼ੀ ਅੰਡਰ-19 ਲੜਕੀਆਂ ਦੇ ਮੁਕਾਬਲਿਆ 'ਚ ਸਰਕਾਰੀ ਸਕੂਲ ਸੰਘਾ ਅਤੇ ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਦੀ ਟੀਮ ਨੇ ਹੁਸ਼ਿਆਰਪੁਰ, ਬਰਨਾਲਾ, ਪਠਾਨਕੋਟ, ਰੂਪਨਗਰ ਅਤੇ ਸੰਗਰੂਰ ਨੂੰ ਹਰਾ ਕੇ ਫਾਈਨਲ ਵਿਚ ਚਾਂਦੀ ਤਗਮਾ ਜਿੱਤਿਆ।ਪੰਜਾਬ ਪੱਧਰ 'ਤੇ ਚਾਂਦੀ ਤਗਮਾ ਜਿੱਤ ਕੇ ਆਉਣ 'ਤੇ ਸਕੂਲ ਵਿਦਿਆਰਥਣਾਂ ਨੀਸ਼ਾ ਕੌਰ ਅਤੇ ਮਨਵੀਰ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਐਮ.ਡੀ.ਦਿਲਮੋਹਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦਾ ਸਕੂਲ ਸਮਾਗਮ 'ਤੇ ਸਨਮਾਨ ਕੀਤਾ ਜਾਵੇਗਾ । ਪ੍ਰਿੰਸੀਪਲ ਪ੍ਰਭਜੋਤ ਕੌਰ , ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ , ਡੀ.ਪੀ.ਈ. ਬਲਵੰਤ ਰਾਮ , ਡੀ.ਪੀ.ਈ. ਪ੍ਰਵੀਨ ਕੁਮਾਰ ਅਤੇ ਡੀ.ਪੀ.ਈ. ਮਨਦੀਪ ਸਿੰਘ ਵਲੋਂ ਪੂਰੀ ਮਿਹਨਤ ਨਾਲ ਲਗਾਤਾਰ ਤਿਆਰੀ ਕਰਵਾਈ ਗਈ ਹੈ , ਜੀ ਲਾਇ ਇਨ੍ਹਾਂ ਬੱਚਿਆਂ ਨੇ ਤਗਮੇ ਜਿੱਤੇ ਹਨ

Ad Position 22
No active advertisement
ਪਿਛਲੀ ਖ਼ਬਰ ਤ੍ਰਿਪੁਰਾ ਦੇ ਧਲਾਈ ਵਿਚ ਪਿਕ-ਅੱਪ ਵੈਨ ਨਾਲ ਟਰੇਨ ਦੀ ਟੱਕਰ, ਕਈ ਮੌਤਾਂ ਦਾ ਸ਼ੱਕ ਅਗਲੀ ਖ਼ਬਰ ਵੱਖੋ -ਵੱਖਰੇ ਰੰਗ ਵਿਚ ਰੰਗਿਆ , 56ਵਾਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ
Ad Position 24