29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਭਾਰਤੀ ਜਲ ਸੀਮਾ ਵਿਚ ਮੱਛੀ ਫੜਨ ਉਤੇ ਕਾਰਵਾਈ, ਇੰਡੀਅਨ ਕੋਸਟ ਗਾਰਡ ਨੇ 28 ਕਰੂ ਨੂੰ ਕੀਤਾ ਗ੍ਰਿਫਤਾਰ

ਕੋਲਕਾਤਾ, 20 ਨਵੰਬਰ : ਭਾਰਤੀ ਤੱਟ ਰੱਖਿਅਕ (ICG) ਨੇ ਭਾਰਤ ਦੀ ਸਮੁੰਦਰੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ...

Ad Position 21
No active advertisement
ਅਜੀਤ ਡੈਸਕ 20-11-2025

ਕੋਲਕਾਤਾ, 20 ਨਵੰਬਰ : ਭਾਰਤੀ ਤੱਟ ਰੱਖਿਅਕ (ICG) ਨੇ ਭਾਰਤ ਦੀ ਸਮੁੰਦਰੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰੀ ਬੰਗਾਲ ਦੀ ਖਾੜੀ ਵਿਚ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ (IMBL) 'ਤੇ ਗਸ਼ਤ ਕਰਦੇ ਹੋਏ ICG ਜਹਾਜ਼ ਨੇ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਵਿਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਵਾਲੀ ਇੱਕ ਬੰਗਲਾਦੇਸ਼ੀ ਕਿਸ਼ਤੀ ਨੂੰ ਰੋਕਿਆ।

ਕਿਸ਼ਤੀ ਵਿਚ 28 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਕਿਸੇ ਨੂੰ ਵੀ ਭਾਰਤੀ ਪਾਣੀਆਂ ਵਿਚ ਮੱਛੀਆਂ ਫੜਨ ਦੀ ਇਜਾਜ਼ਤ ਨਹੀਂ ਸੀ। ਵੀਰਵਾਰ ਨੂੰ ਨਿਯਮਤ ਸਮੁੰਦਰੀ ਨਿਗਰਾਨੀ ਦੌਰਾਨ ICG ਜਹਾਜ਼ ਨੇ ਭਾਰਤੀ ਪਾਣੀਆਂ ਵਿਚ ਇੱਕ ਸ਼ੱਕੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇਖੀ, ਜੋ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।

ਤੱਟ ਰੱਖਿਅਕ ਨੇ ਤੁਰੰਤ ਕਾਰਵਾਈ ਕਰਦਿਆਂ ਕਿਸ਼ਤੀ ਨੂੰ ਰੋਕਿਆ। ਪੁੱਛਗਿੱਛ ਅਤੇ ਤਲਾਸ਼ੀ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਕਿਸ਼ਤੀ ਬੰਗਲਾਦੇਸ਼ ਦੀ ਸੀ ਅਤੇ ਭਾਰਤੀ ਪਾਣੀਆਂ ਵਿਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜ ਰਹੀ ਸੀ।

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਲ ਸੀਮਾ ਵਿਚ ਮੱਛੀ ਫੜਨ ਉਤੇ ਕਾਰਵਾਈ, ਇੰਡੀਅਨ ਕੋਸਟ ਗਾਰਡ ਨੇ 28 ਕਰੂ ਨੂੰ ਕੀਤਾ ਗ੍ਰਿਫਤਾਰ ਅਗਲੀ ਖ਼ਬਰ ਜਾਅਲੀ ਕੰਪਨੀ ਬਣਾ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ
Ad Position 24