29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜਲੰਧਰ ਵਿਚ ਬੀ.ਐਸ.ਐਫ. ਹੈੱਡਕੁਆਰਟਰ ਦੇ ਬਾਹਰ ਧਮਾਕਾ, ਪੁਲਿਸ ਕਮਿਸ਼ਨਰ ਮੌਕੇ 'ਤੇ ਪਹੁੰਚੇ

ਜਲੰਧਰ, 5 ਮਈ (ਸ਼ੈਲੀ) - ਮੰਗਲਵਾਰ ਰਾਤ ਲਗਭਗ 8 ਵਜੇ, ਜਲੰਧਰ ਵਿੱਚ ਬੀ.ਐਸ.ਐਫ. ਚੌਕ ਨੇੜੇ ਬੀ.ਐਸ.ਐਫ. ਹੈੱਡਕੁਆਰਟਰ ਦੇ ਗੇਟ ਦੇ ਬਾਹਰ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਹ ਧਮਾਕਾ ਇਕ ...

Ad Position 21
No active advertisement
ਅਜੀਤ ਡੈਸਕ 05-05-2026

ਜਲੰਧਰ, 5 ਮਈ (ਸ਼ੈਲੀ) - ਮੰਗਲਵਾਰ ਰਾਤ ਲਗਭਗ 8 ਵਜੇ, ਜਲੰਧਰ ਵਿੱਚ ਬੀ.ਐਸ.ਐਫ. ਚੌਕ ਨੇੜੇ ਬੀ.ਐਸ.ਐਫ. ਹੈੱਡਕੁਆਰਟਰ ਦੇ ਗੇਟ ਦੇ ਬਾਹਰ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਹ ਧਮਾਕਾ ਇਕ ਐਕਟਿਵਾ ਵਿਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਆਲੇ ਦੁਆਲੇ ਦੇ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਧਮਾਕੇ ਵਿਚ ਐਕਟਿਵਾ ਵੀ ਪੂਰੀ ਤਰ੍ਹਾਂ ਸੜ ਗਈ, ਐਕਟਿਵਾ ਦੇ ਕੁਝ ਹਿੱਸੇ ਲਗਭਗ 6 ਫੁੱਟ ਦੂਰ ਡਿੱਗ ਗਏ। ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਆਕਰਸ਼ੀ ਜੈਨ, ਏ.ਸੀ.ਪੀ. ਰਾਜੇਸ਼ ਠਾਕੁਰ, ਏ.ਸੀ.ਪੀ. ਵਿਜੇ ਕੁੰਵਰ ਪਾਲ, ਏ.ਸੀ.ਪੀ. ਅਸ਼ੋਕ ਮੀਨਾ ਅਤੇ ਸੀ.ਆਈ. ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ। ਇਕ ਸਟਾਫ, ਡੌਗ ਸਕੁਐਡ ਟੀਮ, ਫਿੰਗਰਪ੍ਰਿੰਟ ਮਾਹਿਰ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਓਵੈਸੀ ਨੇ ਮਮਤਾ ਬੈਨਰਜੀ ਦੀ ਮੁਸਲਮਾਨਾਂ ਨੂੰ ਵੋਟ ਬੈਂਕ ਵਜੋਂ ਵਰਤਣ ਲਈ ਕੀਤੀ ਆਲੋਚਨਾ ਅਗਲੀ ਖ਼ਬਰ ਆਈ ਪੀ ਐੱਲ 2026- ਚੇਨਈ ਦੇ ਦਿੱਲੀ ਖਿਲਾਫ 7 ਓਵਰਾਂ ਤੋਂ ਬਾਅਦ 49/2
Ad Position 24