22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਜਲੰਧਰ ਦੇ ਪਿੰਡ ਖੇੜਾ ਦੀ ਧੀ

ਜਮਸ਼ੇਰ ਖਾਸ (ਜਲੰਧਰ), 16 ਮਈ (ਹਰਵਿੰਦਰ ਕੁਮਾਰ)-ਬੀਤੇ ਦਿਨੀਂ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਕੌਰ ਗਿੱਲ ਜਲੰਧਰ ਦੇ ਪਿੰਡ ਖੇੜਾ ਤੋਂ ਸੰਬੰਧਿਤ ਹੈ | ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਖੇੜਾ ਦੇ ਪ੍ਰਵਾਸੀ ਭਾਰਤੀ ਦਲਜੀਤ ਸਿੰਘ ਦੇ ਘਰ ਮਾਤਾ ਕੁਲਦੀਪ ਕÏਰ ਦੀ ਕੁੱਖੋਂ ਜਨਮੀ ਪ੍ਰੀਤ ...

Ad Position 21
No active advertisement
ਅਜੀਤ ਡੈਸਕ 17-05-2026

ਜਮਸ਼ੇਰ ਖਾਸ (ਜਲੰਧਰ), 16 ਮਈ (ਹਰਵਿੰਦਰ ਕੁਮਾਰ)-ਬੀਤੇ ਦਿਨੀਂ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਕੌਰ ਗਿੱਲ ਜਲੰਧਰ ਦੇ ਪਿੰਡ ਖੇੜਾ ਤੋਂ ਸੰਬੰਧਿਤ ਹੈ | ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਖੇੜਾ ਦੇ ਪ੍ਰਵਾਸੀ ਭਾਰਤੀ ਦਲਜੀਤ ਸਿੰਘ ਦੇ ਘਰ ਮਾਤਾ ਕੁਲਦੀਪ ਕÏਰ ਦੀ ਕੁੱਖੋਂ ਜਨਮੀ ਪ੍ਰੀਤ ਕÏਰ ਨੇ ਮੁੱਢਲੀ ਸਿੱਖਿਆ ਇੰਗਲੈਂਡ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ | ਪ੍ਰੀਤ ਕੌਰ ਪਹਿਲਾਂ ਕੌਂਸਲਰ ਬਣੀ ਤੇ ਫਿਰ ਉਸ ਤੋਂ ਬਾਅਦ ਲੇਬਰ ਪਾਰਟੀ ਵਲੋਂ ਪ੍ਰੀਤ ਕੌਰ ਗਿੱਲ ਨੇ ਤੀਜੀ ਵਾਰ ਬਰਮਿੰਘਮ ਐਜਬਾਸਟਨ ਤੋਂ ਇੰਗਲੈਂਡ ਦੀ ਪਾਰਲੀਮੈਂਟ ਵਿਚ ਸੰਸਦ ਮੈਂਬਰ ਵਜੋਂ ਚੋਣ ਜਿੱਤੀ ਤੇ ਹੁਣ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆਂ 'ਚ ਚਮਕਾਇਆ | ਇਸ ਦੇ ਨਾਲ ਹੀ ਉਸਨੂੰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਮਾਣ ਵੀ ਹਾਸਿਲ ਹੋਇਆ | ਪੰਜਾਬ ਵਿਚ ਰਹਿੰਦੇ ਪਿੰਡ ਖੇੜਾ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਵਤਾਰ ਸਿੰਘ ਤੇ ਬਲਰਾਜ ਸਿੰਘ ਨੇ ਦੱਸਿਆ ਕਿ ਪ੍ਰੀਤ ਦੇ ਜੂਨੀਅਰ ਸਿਹਤ ਮੰਤਰੀ ਬਣਨ 'ਤੇ ਸਾਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ |

Ad Position 22
No active advertisement
ਪਿਛਲੀ ਖ਼ਬਰ ਐਬਟਸਫੋਰਡ ਦੇ ਪੰਜਾਬੀ ਪਹਿਲਵਾਨ ਨੇ ਅਮਰੀਕਾ 'ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਐਸਟਨ ਵਿਲਾ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਵਿਚ ਜਗ੍ਹਾ ਪੱਕੀ ਕੀਤੀ
Ad Position 24