19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟਰੱਕ ਤੇ ਟਰਾਲੇ ਦਰਮਿਆਨ ਟੱਕਰ ’ਚ ਟਰੱਕ ਚਾਲਕ ਦੀ ਮੌਤ

ਗੜ੍ਹਸ਼ੰਕਰ, (ਹੁਸ਼ਿਆਰਪੁਰ), 21 ਮਈ (ਧਾਲੀਵਾਲ)- ਬੀਤੀ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਗੋਲੀਆਂ ਵਿਖੇ ਟਰੱਕ ਅਤੇ ਟਰਾਲੇ ਦਰਮਿਆਨ ਹੋਈ ਟੱਕਰ ’ਚ ਟਰੱਕ....

Ad Position 21
No active advertisement
ਅਜੀਤ ਡੈਸਕ 21-05-2026

ਗੜ੍ਹਸ਼ੰਕਰ, (ਹੁਸ਼ਿਆਰਪੁਰ), 21 ਮਈ (ਧਾਲੀਵਾਲ)- ਬੀਤੀ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਗੋਲੀਆਂ ਵਿਖੇ ਟਰੱਕ ਅਤੇ ਟਰਾਲੇ ਦਰਮਿਆਨ ਹੋਈ ਟੱਕਰ ’ਚ ਟਰੱਕ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ। ਸੈਲਾ ਪੇਪਰ ਮਿੱਲ ਤੋਂ ਪੇਪਰ ਲੈ ਕੇ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਟਰੱਕ ਦੀ ਟੱਕਰ ਸਾਹਮਣੇ ਤੋਂ ਗੜ੍ਹਸ਼ੰਕਰ ਵੱਲ ਤੋਂ ਜਾ ਰਹੇ ਟਰਾਲੇ ਨਾਲ ਹੋ ਗਈ। ਹਾਦਸੇ ਵਿਚ ਟਰੱਕ ਚਾਲਕ ਜੀਵਨ ਕੁਮਾਰ 37 ਸਾਲ ਵਾਸੀ ਸੈਲਾ ਖੁਰਦ ਦੀ ਮੌਤ ਹੋ ਗਈ, ਜਦਕਿ ਟਰਾਲੇ ਦਾ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ। ਏ.ਐੱਸ.ਆਈ. ਰਵੀਸ਼ ਕੁਮਾਰ ਥਾਣਾ ਗੜ੍ਹਸ਼ੰਕਰ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੇ ਸਾਰੇ ਮਦਰੱਸਿਆਂ ਵਿਚ 'ਵੰਦੇ ਮਾਤਰਮ' ਗਾਉਣਾ ਲਾਜ਼ਮੀ ਅਗਲੀ ਖ਼ਬਰ ਗਦਈਪੁਰ ’ਚ ਨੌਜਵਾਨ ਦਾ ਕਤਲ
Ad Position 24