19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬਲਾਕ

ਨਵੀਂ ਦਿੱਲੀ, 21 ਮਈ- ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬੰਦ ਹੋ ਗਿਆ। ਛੇ ਦਿਨ ਪਹਿਲਾਂ ਬਣੀ ਕਾਕਰੋਚ ਜਨਤਾ ਪਾਰਟੀ ਦੇ ਅੱਜ ਦੁਪਹਿਰ 2 ਵਜੇ ਤੱਕ ਇੰਸਟਾਗ੍ਰਾਮ 'ਤੇ 14 ਮਿਲੀਅਨ...

Ad Position 21
No active advertisement
ਅਜੀਤ ਡੈਸਕ 21-05-2026

ਨਵੀਂ ਦਿੱਲੀ, 21 ਮਈ- ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬੰਦ ਹੋ ਗਿਆ। ਛੇ ਦਿਨ ਪਹਿਲਾਂ ਬਣੀ ਕਾਕਰੋਚ ਜਨਤਾ ਪਾਰਟੀ ਦੇ ਅੱਜ ਦੁਪਹਿਰ 2 ਵਜੇ ਤੱਕ ਇੰਸਟਾਗ੍ਰਾਮ 'ਤੇ 14 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਇਹ ਦੇਸ਼ ਦੀ ਕਿਸੇ ਵੀ ਹੋਰ ਰਾਜਨੀਤਕ ਪਾਰਟੀ ਨਾਲੋਂ ਵੱਧ ਹੈ। ਕਾਂਗਰਸ ਦੇ ਇੰਸਟਾਗ੍ਰਾਮ 'ਤੇ 13.4 ਮਿਲੀਅਨ, ਭਾਜਪਾ ਦੇ 8.7 ਮਿਲੀਅਨ, AAP ਦੇ 8.7 ਮਿਲੀਅਨ ਅਤੇ CPI(M) ਦੇ 23.5 ਮਿਲੀਅਨ ਫਾਲੋਅਰਜ਼ ਹਨ।

ਚੀਫ ਜਸਟਿਸ ਸੂਰਿਆ ਕਾਂਤ ਦੇ ਕਾਕਰੋਚ ਵਾਲੇ ਬਿਆਨ ਦੇ ਵਿਰੋਧ ਵਿਚ ਬਣੀ ਇਸ ਪਾਰਟੀ ਦੇ X 'ਤੇ ਵੀ 19.3 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਹਾਲਾਂਕਿ ਐਕਸ ਖਾਤਾ ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਬਲਾਕ ਕਰ ਦਿੱਤਾ ਗਿਆ ਸੀ।

ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਜਿਵੇਂ ਕਿ ਡਰ ਸੀ, ਭਾਰਤ ਵਿਚ ਪਾਰਟੀ ਦੇ ਟਵਿਟਰ ਖਾਤੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਐਕਸ ਨੇ ਕਿਹਾ ਕਿ ਉਸ ਨੇ ਨੇ ਭਾਰਤ ਵਿਚ ਸਥਾਨਕ ਨਿਯਮਾਂ, ਅਦਾਲਤੀ ਆਦੇਸ਼ਾਂ ਜਾਂ ਕਾਨੂੰਨੀ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਭਾਰਤ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਸਰਹੱਦ ਤੋਂ ਗੱਡੀ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਰਵਨੀਤ ਬਿੱਟੂ ਨੇ ਕੀਤੀ ਪ੍ਰੈੱਸ ਕਾਨਫਰੰਸ
Ad Position 24