18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਊਥ ਏਸ਼ੀਅਨ ਬਾਸਕਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਫ਼ਤਹਿਜੀਤ ਸਿੰਘ ਤੇ ਜੋਆਏਪ੍ਰੀਤ ਸਿੰਘ ਦੀ ਭਾਰਤੀ ਟੀਮ 'ਚ ਚੋਣ

ਜਲੰਧਰ, 21 ਮਈ (ਡਾ. ਜਤਿੰਦਰ ਸਾਬੀ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਬਾਸਕਟਬਾਲ ਅਕੈਡਮੀ ਦੇ ਹੋਣਹਾਰ ਬਾਸਕਟਬਾਲ ਖਿਡਾਰੀ ਫ਼ਤਹਿਜੀਤ ਸਿੰਘ ਅਤੇ ਜੋਆਏਪ੍ਰੀਤ ਸਿੰਘ ਦੀ ਚੋਣ ਭਾਰਤ ਦੀ ਅੰਡਰ-18 ਬਾਸਕਟਬਾਲ ਟੀਮ 'ਚ ਹੋਈ ਹੈ | ਇਹ ਦੋਵੇਂ ਖਿਡਾਰੀ 25 ਮਈ ਤੋਂ 29 ਮਈ ਤੱਕ ਸ੍ਰੀਲੰਕਾ 'ਚ ਹੋਣ ਵਾਲੀ ਸਾਊਥ ਏਸ਼ੀਅਨ ਬਾਸਕਟਬਾਲ ਐਸੋਸੀਏਸ਼ਨ (ਸੈਫ਼) ਕਵਾਲੀਫਾਇੰਗ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਗੇ ...

Ad Position 21
No active advertisement
ਅਜੀਤ ਡੈਸਕ 22-05-2026

ਜਲੰਧਰ, 21 ਮਈ (ਡਾ. ਜਤਿੰਦਰ ਸਾਬੀ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਬਾਸਕਟਬਾਲ ਅਕੈਡਮੀ ਦੇ ਹੋਣਹਾਰ ਬਾਸਕਟਬਾਲ ਖਿਡਾਰੀ ਫ਼ਤਹਿਜੀਤ ਸਿੰਘ ਅਤੇ ਜੋਆਏਪ੍ਰੀਤ ਸਿੰਘ ਦੀ ਚੋਣ ਭਾਰਤ ਦੀ ਅੰਡਰ-18 ਬਾਸਕਟਬਾਲ ਟੀਮ 'ਚ ਹੋਈ ਹੈ | ਇਹ ਦੋਵੇਂ ਖਿਡਾਰੀ 25 ਮਈ ਤੋਂ 29 ਮਈ ਤੱਕ ਸ੍ਰੀਲੰਕਾ 'ਚ ਹੋਣ ਵਾਲੀ ਸਾਊਥ ਏਸ਼ੀਅਨ ਬਾਸਕਟਬਾਲ ਐਸੋਸੀਏਸ਼ਨ (ਸੈਫ਼) ਕਵਾਲੀਫਾਇੰਗ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਗੇ | ਖਿਡਾਰੀਆਂ ਦੀ ਇਸ ਕਾਮਯਾਬੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦੱਸਦਿਆਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਆਰ. ਐਸ. ਗਿੱਲ ਸਾਬਕਾ ਡੀ.ਜੀ.ਪੀ., ਯੁਰਿੰਦਰ ਸਿੰਘ ਹੇਅਰ (ਆਈ.ਪੀ.ਐਸ.), ਸਾਬਕਾ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ, ਡੀ.ਸੀ.ਪੀ. ਕੌਮਾਂਤਰੀ ਬਾਕਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ. ਜਲੰਧਰ ਪਰਮਿੰਦਰ ਸਿੰਘ ਹੀਰ ਤੇ ਹੋਰ ਅਹੁਦੇਦਾਰਾਂ ਨੇ ਦੋਵੇਂ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਖਿਡਾਰੀ ਅੰਤਰਰਾਸ਼ਟਰੀ ਮੰਚ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਚੋਣ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਨੌਜਵਾਨ ਵਿਸ਼ਵ ਪੱਧਰ 'ਤੇ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਰਾਜਨਾਥ ਵਲੋਂ ਦੱਖਣੀ ਕੋਰੀਆ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ ਅਗਲੀ ਖ਼ਬਰ ਐਂਟੀ-ਡੋਪਿੰਗ ਐਕਟ 'ਚ ਸੋਧ ਦੀ ਤਿਆਰੀ
Ad Position 24