17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਜੀਠਾ ਨੇੜੇ ਏ.ਐਸ.ਆਈ. ਦੀ ਗੋਲੀਆਂ ਮਾਰ ਕੇ ਹੱਤਿਆ

ਮਜੀਠਾ (ਅੰਮ੍ਰਿਤਸਰ), 24 ਮਈ (ਜਗਤਾਰ ਸਿੰਘ ਸਹਿਮੀ/ਮਨਿੰਦਰ ਸਿੰਘ ਸੋਖੀ) - ਕਸਬਾ ਮਜੀਠਾ ਤੋਂ ਥੋੜ੍ਹੀ ਦੂਰੀ ਤੇ ਵਸਦੇ ਪਿੰਡ ਹਮਜਾ ਮੋੜ ਤੇ ਅੰਮ੍ਰਿਤਸਰ-ਫ਼ਤਹਿਗੜ੍ਹ ਚੂੜੀਆਂ ਰੋਡ ਉੱਤੇ ਅੱਜ ਤੜਕੇ...

Ad Position 21
No active advertisement
ਅਜੀਤ ਡੈਸਕ 24-05-2026

ਮਜੀਠਾ (ਅੰਮ੍ਰਿਤਸਰ), 24 ਮਈ (ਜਗਤਾਰ ਸਿੰਘ ਸਹਿਮੀ/ਮਨਿੰਦਰ ਸਿੰਘ ਸੋਖੀ) - ਕਸਬਾ ਮਜੀਠਾ ਤੋਂ ਥੋੜ੍ਹੀ ਦੂਰੀ ਤੇ ਵਸਦੇ ਪਿੰਡ ਹਮਜਾ ਮੋੜ ਤੇ ਅੰਮ੍ਰਿਤਸਰ-ਫ਼ਤਹਿਗੜ੍ਹ ਚੂੜੀਆਂ ਰੋਡ ਉੱਤੇ ਅੱਜ ਤੜਕੇ ਪੰਜਾਬ ਪੁਲਿਸ ਵਿਚ ਤਾਇਨਾਤ ਏ.ਐਸ.ਆਈ. ਜੋਗਾ ਸਿੰਘ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਏ.ਐਸ.ਆਈ. ਜੋਗਾ ਸਿੰਘ (ਪੁੱਤਰ ਪਿਆਰਾ ਸਿੰਘ) ਵਾਸੀ ਘਣੀਏ ਕੇ ਅੰਮ੍ਰਿਤਸਰ ਸਿਟੀ ਵਿਖੇ ਤਾਇਨਾਤ ਸੀ। ਉਹ ਰੋਜ਼ਾਨਾ ਵਾਂਗ ਆਪਣੇ ਪਿੰਡ ਘਣੀਏ ਕੇ ਤੋਂ ਆਪਣੀ ਐਕਟਿਵਾ 'ਤੇ ਡਿਊਟੀ ਤੇ ਜਾ ਰਿਹਾ ਸੀ। ਘਟਨਾ ਵਾਲੀ ਥਾਂ ਤੇ ਪਹੁੰਚਦਿਆਂ ਹੀ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਸੂਤਰਾਂ ਅਨੁਸਾਰ ਘਟਨਾ ਦੀ ਖ਼ਬਰ ਮਿਲਦਿਆਂ ਹੀ ਮਜੀਠਾ ਪੁਲਿਸ ਟੀਮ ਘਟਨਾ ਸਥਾਨ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਵ੍ਹਾਈਟ ਹਾਊਸ ਕੰਪਲੈਕਸ ਨੇੜੇ ਗੋਲੀਬਾਰੀ, ਸ਼ੱਕੀ ਬੰਦੂਕਧਾਰੀ ਸਮੇਤ 2 ਜ਼ਖਮੀ ਅਗਲੀ ਖ਼ਬਰ ਰੇਲਵੇ ਵਲੋਂ ਕੰਧ ਬਣਾਉਣ ਨੂੰ ਲੈ ਕੇ ਵਿਵਾਦ, ਲੋਕਾਂ ਨੇ ਜਤਾਇਆ ਰੋਸ
Ad Position 24