17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵ੍ਹਾਈਟ ਹਾਊਸ ਕੰਪਲੈਕਸ ਨੇੜੇ ਗੋਲੀਬਾਰੀ, ਸ਼ੱਕੀ ਬੰਦੂਕਧਾਰੀ ਸਮੇਤ 2 ਜ਼ਖਮੀ

ਸੈਕਰਾਮੈਟੋ, ਕੈਲੀਫੋਰਨੀਆ, 24 ਮਈ (ਹੁਸਨ ਲੜੋਆ ਬੰਗਾ) - ਲੰਘੀ ਸ਼ਾਮ ਵਾਈਟ ਹਾਊਸ ਨੇੜੇ ਗੋਲੀਬਾਰੀ ਹੋਣ ਉਪਰੰਤ ਐਫ.ਬੀ.ਆਈ ਤੇ ਯੂ.ਐਸ. ਸੀਕਰਟ ਸਰਵਿਸਜ ਨੇ ਤੁਰੰਤ ਕਾਰਵਾਈ ਕੀਤੀ। ਐਫ.ਬੀ.ਆਈ. ਦੇ...

Ad Position 21
No active advertisement
ਅਜੀਤ ਡੈਸਕ 24-05-2026

ਸੈਕਰਾਮੈਟੋ, ਕੈਲੀਫੋਰਨੀਆ, 24 ਮਈ (ਹੁਸਨ ਲੜੋਆ ਬੰਗਾ) - ਲੰਘੀ ਸ਼ਾਮ ਵਾਈਟ ਹਾਊਸ ਨੇੜੇ ਗੋਲੀਬਾਰੀ ਹੋਣ ਉਪਰੰਤ ਐਫ.ਬੀ.ਆਈ ਤੇ ਯੂ.ਐਸ. ਸੀਕਰਟ ਸਰਵਿਸਜ ਨੇ ਤੁਰੰਤ ਕਾਰਵਾਈ ਕੀਤੀ। ਐਫ.ਬੀ.ਆਈ. ਦੇ ਨਿਰਦੇਸ਼ਕ ਕਾਸ਼ ਪਟੇਲ ਨੇ ਕਿਹਾ ਕਿ ਉਹ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ ਅੰਦਾਜਨ 20 ਦੇ ਕਰੀਬ ਗੋਲੀਆਂ ਚੱਲੀਆਂ ਹਨ। ਇਕ ਲਾਅ ਇਨਫੋਰਸਮੈਟ ਅਧਿਕਾਰੀ ਅਨੁਸਾਰ ਗੋਲੀਬਾਰੀ ਵਿਚ ਘੱਟੋ ਘੱਟ 2 ਲੋਕ ਜਖਮੀ ਹੋਏ ਹਨ ਸਮਝਿਆ ਜਾਂਦਾ ਹੈ ਕਿ ਜ਼ਖਮੀਆਂ ਵਿੱਚ ਇਕ ਸ਼ੱਕੀ ਵੀ ਸ਼ਾਮਿਲ ਹੈ ਹਾਲਾਂ ਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਸਰਕਾਰੀ ਤੌਰ 'ਤੇ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਵੀ ਸਪੱਸ਼ਟ ਨਹੀ ਹੈ ਕਿ ਗੋਲੀਬਾਰੀ ਸਮੇ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵਿਚ ਮੌਜੂਦ ਸਨ ਜਾਂ ਨਹੀਂ। ਸੁਰੱਖਿਆ ਏਜੰਸੀਆਂ ਵਲੋਂ ਘਟਨਾ ਦੀ ਜਾਂਚ ਜਾਰੀ ਹੈ। ਜ਼ਖ਼ਮੀ ਵਿਅਕਤੀਆਂ ਦੀ ਹਾਲਤ ਬਾਰੇ ਵੀ ਪਤਾ ਨਹੀ ਲੱਗ ਸਕਿਆ।

 

Ad Position 22
No active advertisement
ਪਿਛਲੀ ਖ਼ਬਰ ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਦਾ ਪਹਿਲਾ ਪੇਪਰ ਸਵੇਰੇ 9. 30 ਵਜੇ ਹੋ ਰਿਹਾ ਹੈ ਸ਼ੁਰੂ ਅਗਲੀ ਖ਼ਬਰ ਮਜੀਠਾ ਨੇੜੇ ਏ.ਐਸ.ਆਈ. ਦੀ ਗੋਲੀਆਂ ਮਾਰ ਕੇ ਹੱਤਿਆ
Ad Position 24