15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਾਜਿਲਕਾ ਦੇ ਵਾਰਡ ਨੰਬਰ 23 ਦੇ ਵਿਚ ਆਪ ਅਤੇ ਬੀਜੇਪੀ ਦੇ ਉਮੀਦਵਾਰਾਂ ਨੇ ਆਪਸ ਵਿਚ ਪਾਈ ਜੱਫੀ

ਫਾਜ਼ਿਲਕਾ, 26 ਮਈ (ਬਲਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੇ ਚਲਦਿਆਂ ਫਾਜ਼ਿਲਕਾ ਦਾ ਬਹੁ-ਚਰਚਿਤ 23 ਨੰਬਰ...

Ad Position 21
No active advertisement
ਅਜੀਤ ਡੈਸਕ 26-05-2026

ਫਾਜ਼ਿਲਕਾ, 26 ਮਈ (ਬਲਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੇ ਚਲਦਿਆਂ ਫਾਜ਼ਿਲਕਾ ਦਾ ਬਹੁ-ਚਰਚਿਤ 23 ਨੰਬਰ ਵਾਰਡ ਜਿਸਨੂੰ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਵਾਰਡ ਘੋਸ਼ਿਤ ਕੀਤਾ ਗਿਆ ਸੀ। ਕਿਉਂਕਿ ਇਸ ਵਾਰਡ ਵਿੱਚ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਲੀਲ ਕੁਮਾਰ ਸੇਠੀ ਵੱਲੋਂ ਬੀਜੇਪੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦੇ ਚੋਣ ਲੜੀ ਜਾ ਰਹੀ ਹੈ। ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਘੋਗਾ ਵੱਲੋਂ ਆਪ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਚੋਣ ਲੜੀ ਜਾ ਰਹੀ ਹੈ।

ਜਿਸ ਕਰਕੇ ਸਾਰੇ ਫਾਜ਼ਿਲਕਾ ਦੇ ਵਿੱਚ ਇਹ 23 ਨੰਬਰ ਵਾਰਡ ਇੱਕ ਬਹੁ ਚਰਚਿਤ ਵਾਰਡ ਬਣਿਆ ਹੋਇਆ ਸੀ। ਲੋਕਾਂ ਨੂੰ ਇਹ ਵੀ ਡਰ ਸੀ ਕਿ ਇਸ ਵਾਰਡ ਦੇ ਵਿੱਚ ਡਾਂਗਾਂ ਸੋਟੇ ਖੜਕ ਸਕਦੇ ਹਨ। ਜਿਸ ਤੇ ਚਲਦਿਆਂ ਪੁਲਿਸ ਵੱਲੋਂ ਇਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪਰ ਫਾਜ਼ਿਲਕਾ ਦੇ ਇਸ ਵਾਰਡ ਵਿੱਚ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ।

ਪਰ ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਸੇਠੀ ਅਤੇ ਹੋਰ ਉਮੀਦਵਾਰਾਂ ਦੀ ਸੂਝ ਬੂਝ ਨਾਲ ਇਸ ਦੇ ਉਲਟ ਜੋ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਸੇਠੀ ਅਤੇ ਭਾਜਪਾ ਦੇ ਉਮੀਦਵਾਰ ਸੁਰਿੰਦਰ ਘੋਗਾ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਕੇ ਜੱਫੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਬੜੇ ਹੀ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਤੇ ਕੋਈ ਡਰ ਦੀ ਲੋੜ ਨਹੀਂ ਹੈ। ਭਾਜਪਾ ਦੇ ਉਮੀਦਵਾਰ ਸੁਰਿੰਦਰ ਘੋਗਾ ਨੇ ਕਿਹਾ ਕਿ ਇਹ ਇੱਕ ਸੋਚ ਦੀ ਲੜਾਈ ਹੈ ਨਾ ਕਿ ਕੋਈ ਨਿੱਜੀ ਲੜਾਈ ਹੈ, ਲੋਕ ਜਿਸ ਨੂੰ ਚਾਹੁਣਗੇ ਆਪਣੀ ਵੋਟ ਦੇ ਨਾਲ ਉਸ ਨੂੰ ਜਿਤਾਉਣਗੇ।

Ad Position 22
No active advertisement
ਪਿਛਲੀ ਖ਼ਬਰ ਪੀ ਪੀ ਸੀ ਸੀ ਮੈਂਬਰ ਅਤੇ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਾਈ ਵੋਟ ਅਗਲੀ ਖ਼ਬਰ ਰਾਜਾ ਵੜਿੰਗ ਨੇ ਕਿਹਾ ਕਿ ਕਈ ਵੋਟਰਾਂ ਨੂੰ ਵੋਟਾਂ ਨਹੀਂ ਲੱਭ ਰਹੀਆਂ, ਵੋਟਾਂ ਇਧਰ ਉਧਰ ਕਰਨ ਦੇ ਲਾਏ ਦੋਸ਼
Ad Position 24