15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 'ਜਨਜਾਤੀਯ ਗੌਰਵ ਦਿਵਸ' ਪ੍ਰੋਗਰਾਮ ਚ ਲਿਆ ਹਿੱਸਾ

ਨਵੀਂ ਦਿੱਲੀ, 15 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਗਡਚਿਰੋਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ 'ਜਨਜਾਤੀਯ ਗੌਰਵ ਦਿਵਸ' ਪ੍ਰੋਗਰਾਮ...

Ad Position 21
No active advertisement
ਅਜੀਤ ਡੈਸਕ 15-11-2026

ਨਵੀਂ ਦਿੱਲੀ, 15 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਗਡਚਿਰੋਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ 'ਜਨਜਾਤੀਯ ਗੌਰਵ ਦਿਵਸ' ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਲਗਭਗ 3,000 ਕਰੋੜ ਰੁਪਏ ਦੀ ਲਾਗਤ ਵਾਲੇ 246 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਜਨਜਾਤੀਯ ਗੌਰਵ ਦਿਵਸ ਦੇਸ਼ ਦਾ ਇਕ ਅਜਿਹਾ ਤਿਉਹਾਰ ਹੈ ਜਿਸ ਨਾਲ ਕਬਾਇਲੀ ਭਾਈਚਾਰੇ ਦਾ ਮਾਣ ਜੁੜਿਆ ਹੋਇਆ ਹੈ, ਅਤੇ ਜਿਸ ਨਾਲ ਭਗਵਾਨ ਬਿਰਸਾ ਮੁੰਡਾ ਦੀ ਪ੍ਰੇਰਣਾ ਜੁੜੀ ਹੋਈ ਹੈ। ਇਸੇ ਊਰਜਾ ਨਾਲ, ਪੂਰੇ ਦੇਸ਼ ਵਿਚ 'ਜਨਜਾਤੀਯ ਗੌਰਵ ਦਿਵਸ' ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਅੱਜ, ਦੇਸ਼ ਮਾਣ ਨਾਲ ਆਪਣੇ ਕਬਾਇਲੀ ਨਾਇਕਾਂ ਅਤੇ ਨਾਇਕਾਵਾਂ ਨੂੰ ਯਾਦ ਕਰ ਰਿਹਾ ਹੈ। ਮਹਾਰਾਸ਼ਟਰ ਦਾ ਗਡਚਿਰੋਲੀ ਅਜਿਹੇ ਇਕ ਵਿਸ਼ਾਲ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ; ਮੈਂ ਜਿੱਥੋਂ ਤੱਕ ਦੇਖ ਸਕਦਾ ਹਾਂ, ਉੱਥੇ ਲੋਕਾਂ ਦਾ ਭਾਰੀ ਇਕੱਠ ਨਜ਼ਰ ਆ ਰਿਹਾ ਹੈ।"

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਤਰਨਤਾਰਨ ਬੱਸ ਹਾਦਸੇ ਦਾ ਨੋਟਿਸ, ਮੁੱਖ ਸਕੱਤਰ ਪੰਜਾਬ ਨੂੰ ਕੀਤਾ ਤਲਬ ਅਗਲੀ ਖ਼ਬਰ ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਚ ਕੀਰਤਨ ਹੋਇਆ ਸ਼ੁਰੂ
Ad Position 24