13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੌਂਗੋਵਾਲ ਵਿਚ ਗਿਣਤੀ ਦਾ ਕੰਮ ਸ਼ੁਰੂ

ਲੌਂਗੋਵਾਲ, 29 ਮਈ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਦੀ ਗਿਣਤੀ ਲਈ ਪ੍ਰਸਾਸ਼ਨ ਵਲੋਂ...

Ad Position 21
No active advertisement
ਅਜੀਤ ਡੈਸਕ 29-05-2026

ਲੌਂਗੋਵਾਲ, 29 ਮਈ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਦੀ ਗਿਣਤੀ ਲਈ ਪ੍ਰਸਾਸ਼ਨ ਵਲੋਂ ਚਾਕ ਚੋਬੰਦ ਪ੍ਰਬੰਧਾਂ ਹੇਠ ਗਿਣਤੀ ਦਾ ਆਰੰਭ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸਲਾਈਟ ਯੂਨਿਵਰਸਿਟੀ ਦੇ ਫੈਕਲਟੀ ਕਲੱਬ ਵਿਖੇ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਐੱਸ.ਐੱਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਦੀ ਅਗਵਾਈ ਹੇਠ 100 ਦੇ ਕਰੀਬ ਪੁਲਿਸ ਦੇ ਨੌਜਵਾਨ ਗਿਣਤੀ ਕੇਂਦਰ ਉਤੇ ਸੁਰੱਖਿਆ ਪ੍ਰਬੰਧਾਂ ਨੂੰ ਅੰਜਾਮ ਦੇ ਰਹੇ ਹਨ। ਗਿਣਤੀ ਦੇ ਕਾਰਜ਼ ਨੂੰ ਸੁੱਖ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ । ਬਾਹਰੀ ਵਿਅਕਤੀਆਂ ਅਤੇ ਗੈਰ ਅਧਿਕਾਰਤ ਵਿਅਕਤੀਆਂ ਦਾ ਦਾਖਲਾ ਸਖ਼ਤੀ ਨਾਲ ਬੰਦ ਕੀਤਾ ਹੋਇਆ ਹੈ।

ਡੀ.ਐੱਸ.ਪੀ. ਪੱਧਰ ਦੇ ਦੋ ਅਧਿਕਾਰੀ ਇਹਨਾਂ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਚੋਣ ਅਧਿਕਾਰੀ ਅਮਿਤ ਕੁਮਾਰ ਦੀ ਅਗਵਾਈ ਹੇਠ 15 ਵਾਰਡਾਂ ਲਈ ਗਿਣਤੀ ਦਾ ਕੰਮ 2 ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ 1 ਤੋਂ 8 ਵਾਰਡਾਂ ਦੇ ਉਮੀਦਵਾਰਾਂ ਨੂੰ ਗਿਣਤੀ ਕੇਂਦਰ ਦੇ ਅੰਦਰ ਭੇਜਿਆ ਗਿਆ ਹੈ ਜਦਕਿ ਦੂਜੇ ਦੌਰ ਵਿਚ 9 ਤੋਂ 15 ਨੰਬਰ ਵਾਰਡ ਤੱਕ ਗਿਣਤੀ ਹੋਵੇਗੀ। ਚੋਣ ਅਮਲੇ ਵਲੋਂ ਗਿਣਤੀ ਦੀ ਕਰਵਾਈ ਆਰੰਭ ਦਿੱਤੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਵੋਟ ਬਕਸਿਆਂ ਨੂੰ ਖੋਲ੍ਹਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਥੋਂ 15 ਵਾਰਡਾਂ ਲਈ 47 ਉਮੀਦਵਾਰਾਂ ਦੀ ਕਿਸਮਤ ਬਕਸਿਆਂ ਵਿਚ ਬੰਦ ਹੈ।

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਵਿਚ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ
Ad Position 24