12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 4 ਤੇ ਆਪ, 4 ਤੇ ਬੀਜੇਪੀ, 4 ਤੇ ਕਾਂਗਰਸ ਅਤੇ 3 ਤੇ ਆਜ਼ਾਦ ਉਮੀਦਵਾਰ ਰਹੇ ਜੇਤੂ

ਸੁਜਾਨਪੁਰ 29 ਮਈ (ਜਗਦੀਪ ਸਿੰਘ)-ਸੁਜਾਨਪੁਰ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਅੱਜ ਪਠਾਨਕੋਟ ਦੇ ਐਸਡੀ ਕਾਲਜ ਵਿਖੇ ਹੋਈ ਜੋ ਕਿ ਸ਼ਾਂਤਮਈ ਤਰੀਕੇ ਨਾਲ ਰਹੀ। ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 4 ਵਾਰਡਾਂ ਤੇ ਕਾਂਗਰਸ,4 ਵਾਰਡਾਂ ਤੇ ਆਪ 4 ਵਾਰਡਾਂ ਤੇ ਬੀਜੇਪੀ ਅਤੇ ਤਿੰਨ ਵਾਰਡਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਇਥੇ ਇਹ ਗੱਲ ਦੱਸਣ ਯੋਗ ਹੈ ਕਿ ਹੁਣ ਨਗਰ ਕੌਂਸਲ ਦੀ ਕਮੇਟੀ ਬਣਾਉਣ ਵਿੱਚ ਆਜ਼ਾਦ ਉਮੀਦਵਾਰਾਂ ਦਾ ਅਹਿਮ ਯੋਗਦਾਨ ਰਹੇਗਾ। ਜੋ ਵੀ ਪਾਰਟੀ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਗਈ ਉਹੀ ਨਗਰ ਕੌਂਸਲ ਤੇ ਕਾਬਜ ਹੋਵੇਗੀ...

Ad Position 21
No active advertisement
ਅਜੀਤ ਡੈਸਕ 29-05-2026

ਸੁਜਾਨਪੁਰ 29 ਮਈ (ਜਗਦੀਪ ਸਿੰਘ)-ਸੁਜਾਨਪੁਰ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਅੱਜ ਪਠਾਨਕੋਟ ਦੇ ਐਸਡੀ ਕਾਲਜ ਵਿਖੇ ਹੋਈ ਜੋ ਕਿ ਸ਼ਾਂਤਮਈ ਤਰੀਕੇ ਨਾਲ ਰਹੀ। ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 4 ਵਾਰਡਾਂ ਤੇ ਕਾਂਗਰਸ,4 ਵਾਰਡਾਂ ਤੇ ਆਪ 4 ਵਾਰਡਾਂ ਤੇ ਬੀਜੇਪੀ ਅਤੇ ਤਿੰਨ ਵਾਰਡਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਇਥੇ ਇਹ ਗੱਲ ਦੱਸਣ ਯੋਗ ਹੈ ਕਿ ਹੁਣ ਨਗਰ ਕੌਂਸਲ ਦੀ ਕਮੇਟੀ ਬਣਾਉਣ ਵਿੱਚ ਆਜ਼ਾਦ ਉਮੀਦਵਾਰਾਂ ਦਾ ਅਹਿਮ ਯੋਗਦਾਨ ਰਹੇਗਾ। ਜੋ ਵੀ ਪਾਰਟੀ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਗਈ ਉਹੀ ਨਗਰ ਕੌਂਸਲ ਤੇ ਕਾਬਜ ਹੋਵੇਗੀ ਨਗਰ ਕੌਂਸਲ ਤੋਂ ਜੇਤੂ ਉਮੀਦਵਾਰ ਵਾਰਡ ਨੰਬਰ1 ਤੋਂ ਆਮ ਆਦਮੀ ਪਾਰਟੀ ਦੀ ਸੁਦੇਸ਼ ਕੁਮਾਰੀ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬੋਬੀ, ਵਾਰਡ ਨੰਬਰ 3 ਤੋਂ ਅਨੂਬਾਲਾ ਬੀਜੇਪੀ ਵਾਰਡ ਨੰਬਰ 4 ਤੋ ਕਾਂਗਰਸ ਦੇ ਅਸ਼ਵਨੀ ਬੰਟੀ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ ਵਾਰਡ ਨੰਬਰ 6 ਤੋਂ ਬੀਜੇਪੀ ਦੇ ਅਸ਼ੋਕ ਬਾਵਾ ਵਾਰਡ ਨੰਬਰ 7 ਤੋਂ ਆਜ਼ਾਦ ਲਛਮੀ ਵਰਮਾ ਅਤੇ ਵਾਰਡ ਨੰਬਰ 8 ਤੋਂ ਬੀਜੇਪੀ ਦੇ ਸੁਰੇਸ਼ ਮਹਾਜਨ ਬੋਬੀ ਵਾਰਡ ਨੰਬਰ 9 ਥੋਮਸ ਸਿੱਧੂ ਵਾਰਡ ਨੰਬਰ 10 ਸਮਸੇਰ ਸਿੰਘ ਕਾਂਗਰਸ ਵਾਰਡ ਨੰਬਰ 11 ਤੋਂ ਨੀਤੂ ਮਨਹਾਸ ਆਪ ਵਾਰਡ ਨੰਬਰ 12 ਤੋਂ ਰਾਣਾ ਪ੍ਰਤਾਪ ਆਪ ਵਾਰਡ ਨੰਬਰ 13 ਤੋਂ ਸ਼ੁਭ ਲਤਾ ਬੀਜੇਪੀ ਵਾਰਡ ਨੰਬਰ 14 ਤੋਂ ਸੁਰਿੰਦਰ ਕੁਮਾਰ ਆਪ, ਵਾਰਡ ਨੰਬਰ 15 ਤੋਂ ਨੀਲਮ ਕੁਮਾਰੀ ਕਾਂਗਰਸ ਜੇਤੂ ਰਹੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਫਿਰੋਜ਼ਪੁਰ ਦੇ ਵਾਰਡ ਨੰਬਰ 16,17,18,19,20,21 ਦੇ ਵਾਰਡ ਦੀ ਗਿਣਤੀ ਹੋਈ ਸ਼ੁਰੂ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੇ ਮਿਨੀ ਸੈਕਟਰੀਏਟ ਚ ਲਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
Ad Position 24