29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰੂਪਨਗਰ ਪੁਲਿਸ ਵਲੋਂ ਲਾਰੈਂਸ-ਗੋਦਾਰਾ ਗੈਂਗ ਦੇ 2 ਮੁੱਖ ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਨੂਰਪੁਰ ਬੇਦੀ, 9 ਜੂਨ- ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ...

Ad Position 21
No active advertisement
ਅਜੀਤ ਡੈਸਕ 09-06-2026

ਨੂਰਪੁਰ ਬੇਦੀ, 9 ਜੂਨ- ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੇ ਨੂਰਪੁਰ ਬੇਦੀ ਦੇ ਇਕ ਬੰਦ ਪਏ ਸਕੈਨ ਸੈਂਟਰ 'ਤੇ 12 ਰਾਊਂਡ ਫਾਇਰਿੰਗ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਅਰੋੜਾ ਉਰਫ਼ ਲੱਡੂ (ਲੁਧਿਆਣਾ) ਅਤੇ ਵਿੱਕੀ ਕੁਮਾਰ ਰਵਾਨੀ (ਬਿਹਾਰ) ਵਜੋਂ ਹੋਈ ਹੈ। ਪੁਲਿਸ ਨੇ ਇਹਨਾਂ ਕੋਲੋਂ ਇਕ 30 ਬੋਰ ਪਿਸਤੌਲ, 10 ਜਿੰਦਾ ਰੌਂਦ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

ਸੀਨੀਅਰ ਕਪਤਾਨ ਪੁਲਿਸ (SSP) ਮਨਿੰਦਰ ਸਿੰਘ (IPS) ਨੇ ਦੱਸਿਆ ਕਿ ਬੀਤੀ 30-31 ਮਈ ਦੀ ਰਾਤ ਨੂੰ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਲਈ ਫਾਇਰਿੰਗ ਕੀਤੀ ਸੀ, ਜਿਸ ਤੋਂ ਤੁਰੰਤ ਬਾਅਦ ਪੀੜਤ ਸੰਦੀਪ ਕੁਮਾਰ ਨੂੰ ਰੋਹਿਤ ਗੋਦਾਰਾ ਅਤੇ ਰਵੀ ਬਲਾਚੌਰੀਆ ਸਿੰਡੀਕੇਟ ਵਲੋਂ ਫਿਰੌਤੀ ਲਈ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ। ਪੁਲਿਸ ਨੇ ਸੀ.ਆਈ.ਏ. ਇੰਚਾਰਜ ਮਨਦੀਪ ਸਿੰਘ ਅਤੇ ਐੱਸ.ਐੱਚ.ਓ. ਗੁਰਮੁਖ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਟੀਮਾਂ ਰਾਹੀਂ ਇਹਨਾਂ ਨੂੰ ਕਾਬੂ ਕੀਤਾ।

ਐੱਸ.ਐੱਸ.ਪੀ. ਨੇ ਖੁਲਾਸਾ ਕੀਤਾ ਕਿ ਇਹ ਮੁਲਜ਼ਮ ਨਸ਼ੇ ਦੇ ਆਦੀ ਹਨ, ਜਿਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਵਲੋਂ ਗੁੰਮਰਾਹ ਕਰਕੇ ਉਨ੍ਹਾਂ ਦੇ ਖਾਤਿਆਂ ਵਿਚ ਮਹਿਜ਼ 10-20 ਹਜ਼ਾਰ ਰੁਪਏ ਪਾ ਕੇ ਵਾਰਦਾਤਾਂ ਲਈ ਵਰਤਿਆ ਜਾਂਦਾ ਹੈ। ਮੁਲਜ਼ਮ ਕਰਨ ਅਰੋੜਾ ਪਹਿਲਾਂ ਹੀ 7 ਮੁਕੱਦਮਿਆਂ ਵਿੱਚ ਭਗੌੜਾ (PO) ਹੈ। ਅਦਾਲਤ ਨੇ ਦੋਵਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਲਾਲੜੂ ਪੁਲਿਸ ਵਲੋਂ 12 ਕਿਲੋ ਅਫੀਮ ਸਮੇਤ ਦੋ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਬੀਬੀ ਰਾਜਬੀਰ ਕੌਰ ਇਸਤਰੀ ਵਿੰਗ ਦੀ ਹਲਕਾ ਗੁਰੂ ਹਰਸਹਾਏ ਦੀ ਪ੍ਰਧਾਨ ਨਿਯੁਕਤ
Ad Position 24