25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖੀ ਭਾਵੁਕ ਪੋਸਟ

ਮਾਨਸਾ, 12 ਜੂਨ ( ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇਕ ਭਾਵੁਕ ਪੋਸਟ....

Ad Position 21
No active advertisement
ਅਜੀਤ ਡੈਸਕ 11-06-2026

ਮਾਨਸਾ, 12 ਜੂਨ ( ਬਲਵਿੰਦਰ ਸਿੰਘ ਧਾਲੀਵਾਲ)-  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅੱਜ ਤੇਰਾ ਚੌਥਾ ਜਨਮਦਿਨ ਹੈ ਤੇਰੇ ਬਿਨਾਂ... ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ, ਲੱਗਿਆ ਸੀ ਮੇਰੀ ਦੁਨੀਆ ਵੀ ਉੱਥੇ ਹੀ ਰੁੱਕ ਗਈ। ਸਮੇਂ ਨੇ ਇਹ ਤਾਂ ਸਿਖਾ ਦਿੱਤਾ ਕਿ ਚਲਦਾ ਰਹਿਣਾ ਹੈ, ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ।
ਇਨ੍ਹਾਂ ਚਾਰ ਸਾਲਾਂ ਵਿਚ ਬਹੁਤ ਕੁਝ ਵੇਖਿਆ। ਕਈਆਂ ਨੇ ਸੋਚਿਆ ਕਿ ਸਮੇਂ ਨਾਲ ਤੈਨੂੰ ਭੁੱਲਾ ਦਿੱਤਾ ਜਾਵੇਗਾ, ਪਰ ਹਰ ਵਾਰ ਲੋਕਾਂ ਦੇ ਪਿਆਰ ਨੇ ਉਨ੍ਹਾਂ ਨੂੰ ਗਲਤ ਸਾਬਤ ਕੀਤਾ। ਜਿੱਥੇ ਵੀ ਤੇਰਾ ਨਾਮ, ਤੇਰੀਆਂ ਗੱਲਾਂ ਤੇ ਤੇਰੀ ਗਾਇਕੀ ਦਾ ਜ਼ਿਕਰ ਦੇਖਦਾ ਹਾਂ, ਉੱਥੇ ਮਹਿਸੂਸ ਹੁੰਦਾ ਹੈ ਕਿ ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜਿਉਂਦਾ ਹੈ।
ਹੁਣ ਮੈਂ ਇਹ ਸੱਚ ਮੰਨ ਲਿਆ ਹੈ ਕਿ ਤੂੰ ਵਾਪਸ ਨਹੀਂ ਆਉਣਾ, ਪਰ ਇਹ ਵੀ ਸੱਚ ਹੈ ਕਿ ਤੈਨੂੰ ਕੋਈ ਲੋਕਾਂ ਦੇ ਦਿਲਾਂ ਵਿਚੋਂ ਕਦੇ ਨਹੀਂ ਲੈ ਜਾ ਸਕਿਆ।
ਜਨਮਦਿਨ ਮੁਬਾਰਕ ਮੇਰੇ ਸ਼ੇਰ ਪੁੱਤ।
ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ ਦਿੱਤਾ,
ਪਰ ਤੈਨੂੰ ਭੁੱਲਣਾ ਨਹੀਂ।
— ਬਾਪੂ ❤️

Ad Position 22
No active advertisement
ਪਿਛਲੀ ਖ਼ਬਰ ਅੱਜ ਮੁੜ ਈ.ਡੀ. ਅੱਗੇ ਪੇਸ਼ ਹੋਣਗੇ ਵਿਧਾਇਕ ਰਮਨ ਅਰੋੜਾ ਅਗਲੀ ਖ਼ਬਰ ਅੱਜ ਬਟਾਲਾ ਨੂੰ ਮਿਲੇਗਾ ਨਵਾਂ ਮੇਅਰ
Ad Position 24