22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੂਫ਼ਾਨ ਦੇ ਕਾਰਨ ਜ਼ਮੀਨ ’ਤੇ ਡਿੱਗੇ ਕਈ ਟਰਾਂਸਫ਼ਾਰਮਰ ਅਤੇ ਦਰੱਖਤ

ਕਾਹਨੂੰਵਾਨ, (ਗੁਰਦਾਸਪੁਰ), 12 ਜੂਨ (ਨਿਸ਼ਾਨ ਸਿੰਘ ਚਾਹਲ)- ਸ਼ੁੱਕਰਵਾਰ ਦੇਰ ਸ਼ਾਮ ਆਏ ਤੂਫ਼ਾਨ ਦਾ ਕਹਿਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲਿਆ....

Ad Position 21
No active advertisement
ਅਜੀਤ ਡੈਸਕ 12-06-2026

ਕਾਹਨੂੰਵਾਨ, (ਗੁਰਦਾਸਪੁਰ), 12 ਜੂਨ (ਨਿਸ਼ਾਨ ਸਿੰਘ ਚਾਹਲ)- ਸ਼ੁੱਕਰਵਾਰ ਦੇਰ ਸ਼ਾਮ ਆਏ ਤੂਫ਼ਾਨ ਦਾ ਕਹਿਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਸੜਕਾਂ ਉਪਰ ਵੱਡੇ ਦਰਖੱਤ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ, ਉਥੇ ਤੂਫ਼ਾਨ ਕਾਰਨ ਇਲਾਕੇ ਅੰਦਰ ਕਈ ਥਾਵਾਂ 'ਤੇ ਪੋਲਾਂ ਸਮੇਤ ਟਰਾਂਸਫਾਰਮਰ ਅਤੇ 11000 ਕੇ.ਵੀ. ਲਾਈਨਾਂ ਦੇ ਪੋਲ ਡਿੱਗਣ ਕਾਰਨ ਪਾਵਰ ਕਾਮ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਪੋਲ ਅਤੇ ਟਰਾਂਸਫਾਰਮਰ ਡਿੱਗਣ ਕਾਰਨ ਦੇ ਪੇਂਡੂ ਖੇਤਰ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਹਾਲਾਂਕਿ ਤੂਫ਼ਾਨ ਤੋਂ ਬਾਅਦ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਇਹ ਤੂਫ਼ਾਨ ਪਾਵਰਕਾਮ ਦਾ ਵੱਡਾ ਨੁਕਸਾਨ ਕਰ ਗਿਆ।

Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਲਾਈਨਮੈਨ ਦੀ ਹੋਈ ਮੌਤ ਅਗਲੀ ਖ਼ਬਰ ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ
Ad Position 24