18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਉੱਭਰਦੀ ਤਕਨੀਕ ਨੇ ਜੰਗ ਦੀ ਪਰਿਭਾਸ਼ਾ ਬਦਲੀ-ਰਾਜਨਾਥ ਸਿੰਘ

ਹੈਦਾਰਾਬਾਦ, 13 ਜੂਨ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਬਲਾਂ ਵਿਚ ਨਵੇਂ ਭਰਤੀ ਹੋਣ ਵਾਲੇ ਜਵਾਨਾਂ ਨੂੰ ਆਧੁਨਿਕ ਟਕਰਾਅ ਦੇ ਵਿਕਸਤ ਹੋ ਰਹੇ ਸੁਭਾਅ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵੱਡੀਆਂ ਸ਼ਕਤੀਆਂ ਹੁਣ ਜੰਗ ਦੇ ਮੈਦਾਨ ਵਿਚ ਅੱਗੇ ਨਹੀਂ ਵਧ ਸਕਦੀਆਂ ਕਿਉਂਕਿ ਛੋਟੀਆਂ ਫ਼ੌਜਾਂ ਵੀ ਵਿਸ਼ੇਸ਼ ਰਣਨੀਤੀਆਂ ਦੀ ਵਰਤੋਂ ਕਰਕੇ ਮਹੱਤਵਪੂਰਨ ਨੁਕਸਾਨ ਪਹੁੰਚਾ ਸਕਦੀਆਂ ਹਨ | ਇੱਥੋਂ ਨੇੜੇ ਡੁੰਡੀਗਲ ਵਿਖੇ ਏਅਰ ਫੋਰਸ ਅਕੈਡਮੀ ਵਿਖੇ ਕੰਬਾਈਨਡ ...

Ad Position 21
No active advertisement
ਅਜੀਤ ਡੈਸਕ 14-06-2026

ਹੈਦਾਰਾਬਾਦ, 13 ਜੂਨ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਬਲਾਂ ਵਿਚ ਨਵੇਂ ਭਰਤੀ ਹੋਣ ਵਾਲੇ ਜਵਾਨਾਂ ਨੂੰ ਆਧੁਨਿਕ ਟਕਰਾਅ ਦੇ ਵਿਕਸਤ ਹੋ ਰਹੇ ਸੁਭਾਅ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵੱਡੀਆਂ ਸ਼ਕਤੀਆਂ ਹੁਣ ਜੰਗ ਦੇ ਮੈਦਾਨ ਵਿਚ ਅੱਗੇ ਨਹੀਂ ਵਧ ਸਕਦੀਆਂ ਕਿਉਂਕਿ ਛੋਟੀਆਂ ਫ਼ੌਜਾਂ ਵੀ ਵਿਸ਼ੇਸ਼ ਰਣਨੀਤੀਆਂ ਦੀ ਵਰਤੋਂ ਕਰਕੇ ਮਹੱਤਵਪੂਰਨ ਨੁਕਸਾਨ ਪਹੁੰਚਾ ਸਕਦੀਆਂ ਹਨ | ਇੱਥੋਂ ਨੇੜੇ ਡੁੰਡੀਗਲ ਵਿਖੇ ਏਅਰ ਫੋਰਸ ਅਕੈਡਮੀ ਵਿਖੇ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀ.ਜੀ.ਪੀ.) ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉੱਭਰ ਰਹੀਆਂ ਤਕਨਾਲੋਜੀਆਂ ਨੇ ਜੰਗ ਦੀ ਪਰਿਭਾਸ਼ਾ ਨੂੰ ਹੀ ਬਦਲ ਦਿੱਤਾ ਹੈ | ਪਹਿਲਾਂ ਅਜਿਹਾ ਲੱਗਦਾ ਸੀ ਕਿ ਵੱਡੀਆਂ ਸ਼ਕਤੀਆਂ ਜੰਗ ਦੇ ਮੈਦਾਨ 'ਚ ਫ਼ੈਸਲਾਕੁੰਨ ਬੜ੍ਹਤ ਰੱਖਦੀਆਂ ਸਨ ਪਰ ਹੁਣ ਤੁਲਨਾਤਮਕ ਤੌਰ 'ਤੇ ਛੋਟੀਆਂ ਸ਼ਕਤੀਆਂ ਵੀ ਆਪਣੇ ਛੋਟੇ ਪਰ ਖਤਰਨਾਕ ਹਥਿਆਰਾਂ ਅਤੇ ਨਵੀਆਂ ਰਣਨੀਤੀਆਂ ਨਾਲ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਸਭ ਦੱਸਣ ਦਾ ਮੇਰਾ ਉਦੇਸ਼ ਇਹ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਯੁੱਧ ਲਈ ਮਾਨਸਿਕ ਤÏਰ 'ਤੇ ਤਿਆਰ ਰਹਿਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਟੀ. ਐਮ.ਸੀ.ਵਿਧਾਇਕ ਮਦਨ ਮਿੱਤਰਾ ਦੀਆਂ ਜਾਇਦਾਦਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਭਾਰਤ ਵਲੋਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਹਵਾਈ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ
Ad Position 24