18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤ ਵਲੋਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਹਵਾਈ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 13 ਜੂਨ (ਪੀ.ਟੀ.ਆਈ.)-ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਨੂੰ ਅਗਲੇ ਪੱਧਰ 'ਤੇ ਲਿਜਾਂਦੇ ਹੋਏ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਬਹੁ-ਪੱਧਰੀ ਰੱਖਿਆ ਦਾ ਪ੍ਰਦਰਸ਼ਨ ਕਰਨ ਲਈ ਲਗਾਤਾਰ ਤਿੰਨ ਸਫਲ ਉਡਾਣ ਪ੍ਰੀਖਣ ਕੀਤੇ ਹਨ | ਇਸ ਨੇ ਸਮੁੰਦਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਨੇਵੀ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ ਹੈ | ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ 10 ਅਤੇ 11 ਜੂਨ ਨੂੰ ਕੀਤੇ ਗਏ ਪ੍ਰੀਖਣਾਂ ਦੀ ਲੜੀ ਵਿਚ ਬਹੁ-ਪੱਧਰੀ ...

Ad Position 21
No active advertisement
ਅਜੀਤ ਡੈਸਕ 14-06-2026

ਨਵੀਂ ਦਿੱਲੀ, 13 ਜੂਨ (ਪੀ.ਟੀ.ਆਈ.)-ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਨੂੰ ਅਗਲੇ ਪੱਧਰ 'ਤੇ ਲਿਜਾਂਦੇ ਹੋਏ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਬਹੁ-ਪੱਧਰੀ ਰੱਖਿਆ ਦਾ ਪ੍ਰਦਰਸ਼ਨ ਕਰਨ ਲਈ ਲਗਾਤਾਰ ਤਿੰਨ ਸਫਲ ਉਡਾਣ ਪ੍ਰੀਖਣ ਕੀਤੇ ਹਨ | ਇਸ ਨੇ ਸਮੁੰਦਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਨੇਵੀ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ ਹੈ | ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ 10 ਅਤੇ 11 ਜੂਨ ਨੂੰ ਕੀਤੇ ਗਏ ਪ੍ਰੀਖਣਾਂ ਦੀ ਲੜੀ ਵਿਚ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ (ਬੀ.ਐਮ.ਡੀ.) ਸਮਰੱਥਾ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ | ਮੰਤਰਾਲੇ ਨੇ ਕਿਹਾ ਕਿ ਇੰਟਰਸੈਪਟਰਾਂ (ਆਉਣ ਵਾਲੇ ਖਤਰਿਆਂ ਨੂੰ ਡੇਗਣ ਲਈ ਚਲਾਈਆਂ ਗਈਆਂ ਮਿਜ਼ਾਈਲਾਂ) ਨੇ ਆਪਣੇ ਨਿਸ਼ਾਨਿਆਂ ਨੂੰ ਸਫਲਤਾਪੂਰਵਕ ਰੋਕਿਆ¢ ਇਹ ਪ੍ਰਣਾਲੀਆਂ ਉੱਭਰਦੇ ਮਿਜ਼ਾਈਲ ਖਤਰਿਆਂ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਤ ਕੀਤੀਆਂ ਗਈਆਂ ਹਨ | ਰੱਖਿਆ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨੇ ਦੇਸ਼ ਨੂੰ ਉਨ੍ਹਾਂ ਦੇਸ਼ਾਂ ਦੇ ਕੁਲੀਨ ਸਮੂਹ ਵਿਚ ਸ਼ਾਮਿਲ ਕਰ ਦਿੱਤਾ ਹੈ ਜਿਨ੍ਹਾਂ ਕੋਲ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ਆਈ.ਸੀ.ਬੀ.ਐਮ) ਦੀ ਰੇਂਜ ਤੱਕ ਨਿਸ਼ਾਨਾ ਬਣਾਉਣ ਲਈ ਬੀ.ਐਮ.ਡੀ. ਸਮਰੱਥਾ ਹੈ¢ ਮਿਲਟਰੀ ਭਾਸ਼ਾ ਵਿਚ ਆਈ.ਸੀ.ਬੀ.ਐਮ. ਉਨ੍ਹਾਂ ਮਿਜ਼ਾਈਲਾਂ ਲਈ ਇਕ ਵਰਗੀਕਰਨ ਹੈ ਜਿਨ੍ਹਾਂ ਨੂੰ ਦੁਸ਼ਮਣ ਦੁਆਰਾ 5000 ਕਿਲੋਮੀਟਰ ਤੋਂ ਵੱਧ ਦੂਰੀ ਤੋਂ ਚਲਾਇਆ ਜਾ ਸਕਦਾ ਹੈ | ਬੀ.ਐਮ.ਡੀ. ਜਿਵੇਂ ਕਿ ਭਾਰਤ ਦੁਆਰਾ ਵਿਕਸਤ ਕੀਤੀ ਗਈ ਹੈ ਨੂੰ ਆਉਣ ਵਾਲੇ ਖ਼ਤਰੇ ਨੂੰ ਰੋਕਣ ਦੇ ਯੋਗ ਹੋਣਾ ਚਾਹੀਦਾ ਹੈ | ਪ੍ਰੀਖਣਾਂ ਦੀ ਲੜੀ ਵਿਚ ਡੀ.ਆਰ.ਡੀ.ਓ. ਨੇ ਨੇਵਲ ਐਂਟੀ-ਸ਼ਿਪ ਮਿਜ਼ਾਈਲ-ਮੀਡੀਅਮ ਰੇਂਜ ਦੀ ਪਹਿਲੀ ਉਡਾਣ ਦਾ ਵੀ ਸਫ਼ਲਤਾਪੂਰਵਕ ਪ੍ਰੀਖਣ ਕੀਤਾ¢ ਭਾਰਤ ਪਿਛਲੇ ਦੋ ਦਹਾਕਿਆਂ ਤੋਂ ਮਿਜ਼ਾਈਲ ਇੰਟਰਸੈਪਟਰ ਵਿਕਸਿਤ ਕਰ ਰਿਹਾ ਹੈ | ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਨ੍ਹਾਂ ਮਹੱਤਵਪੂਰਨ ਤਕਨਾਲੋਜੀਆਂ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕਰਨ ਲਈ ਡੀ.ਆਰ.ਡੀ.ਓ. ਨੂੰ ਵਧਾਈ ਦਿੱਤੀ ਹੈ¢ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਚੇਅਰਮੈਨ ਰਾਜੇਸ਼ ਕੁਮਾਰ ਸਿੰਘ ਨੇ ਅਜ਼ਮਾਇਸ਼ਾਂ ਦੀ ਨਿਗਰਾਨੀ ਕੀਤੀ ਅਤੇ ਡੀ.ਆਰ.ਡੀ.ਓ. ਅਤੇ ਉਦਯੋਗ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਉੱਭਰਦੀ ਤਕਨੀਕ ਨੇ ਜੰਗ ਦੀ ਪਰਿਭਾਸ਼ਾ ਬਦਲੀ-ਰਾਜਨਾਥ ਸਿੰਘ ਅਗਲੀ ਖ਼ਬਰ ਈਰਾਨ ਨੇ ਕੀਤੇ ਭਾਰਤੀ ਜਹਾਜ਼ਾਂ 'ਤੇ ਹਮਲੇ-ਟਰੰਪ
Ad Position 24