18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਈਰਾਨ ਨੇ ਕੀਤੇ ਭਾਰਤੀ ਜਹਾਜ਼ਾਂ 'ਤੇ ਹਮਲੇ-ਟਰੰਪ

ਵਾਸ਼ਿੰਗਟਨ, 13 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂ ਤੋਂ ਲੰਘ ਰਹੇ ਭਾਰਤੀ ਜਹਾਜ਼ਾਂ 'ਤੇ ਡਰੋਨ ਹਮਲੇ ਕਰਨ ਦਾ ਈਰਾਨ 'ਤੇ ਦੋਸ਼ ਲਗਾਇਆ ਤੇ ਇਸ ਕਥਿਤ ਕਾਰਵਾਈ ਨੂੰ ਨਾ-ਬਰਦਾਸ਼ਤ ਕਰਨ ਯੋਗ ਦੱਸਿਆ, ਜਦੋਂ ਕਿ ਤਹਿਰਾਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਖ਼ਾਰਜ ਕਰ ਦਿੱਤਾ | ਦੱਸਣਯੋਗ ਹੈ ਕਿ ਓਮਾਨ ਤੱਟ ਨੇੜੇ ਭਾਰਤੀ ਚਾਲਕ ਦਲ ਵਾਲੇ ਤਿੰਨ ਜਹਾਜ਼ਾਂ 'ਤੇ ਹਮਲੇ ਹੋਏ ਤੇ ਇਨ੍ਹਾਂ 'ਚ ਇਕ ਹਮਲੇ 'ਚ ਬੁੱਧਵਾਰ ਨੂੰ ਤਿੰਨ ਭਾਰਤੀ ਅਮਲਾ ਮੈਂਬਰਾਂ ਦੀ ਮੌਤ...

Ad Position 21
No active advertisement
ਅਜੀਤ ਡੈਸਕ 14-06-2026

ਵਾਸ਼ਿੰਗਟਨ, 13 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂ ਤੋਂ ਲੰਘ ਰਹੇ ਭਾਰਤੀ ਜਹਾਜ਼ਾਂ 'ਤੇ ਡਰੋਨ ਹਮਲੇ ਕਰਨ ਦਾ ਈਰਾਨ 'ਤੇ ਦੋਸ਼ ਲਗਾਇਆ ਤੇ ਇਸ ਕਥਿਤ ਕਾਰਵਾਈ ਨੂੰ ਨਾ-ਬਰਦਾਸ਼ਤ ਕਰਨ ਯੋਗ ਦੱਸਿਆ, ਜਦੋਂ ਕਿ ਤਹਿਰਾਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਖ਼ਾਰਜ ਕਰ ਦਿੱਤਾ | ਦੱਸਣਯੋਗ ਹੈ ਕਿ ਓਮਾਨ ਤੱਟ ਨੇੜੇ ਭਾਰਤੀ ਚਾਲਕ ਦਲ ਵਾਲੇ ਤਿੰਨ ਜਹਾਜ਼ਾਂ 'ਤੇ ਹਮਲੇ ਹੋਏ ਤੇ ਇਨ੍ਹਾਂ 'ਚ ਇਕ ਹਮਲੇ 'ਚ ਬੁੱਧਵਾਰ ਨੂੰ ਤਿੰਨ ਭਾਰਤੀ ਅਮਲਾ ਮੈਂਬਰਾਂ ਦੀ ਮੌਤ ਹੋ ਗਈ | ਟਰੰਪ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਦਾਅਵਾ ਕੀਤਾ ਕਿ ਹੋਰਮੁਜ਼ ਜਲਡਮਰੂ ਤੋਂ ਨਿਕਲ ਰਹੇ ਭਾਰਤੀ ਜਹਾਜ਼ਾਂ 'ਤੇ ਈਰਾਨ ਦਾ ਡਰੋਨ ਹਮਲਾ ਪੂਰੀ ਤਰ੍ਹਾਂ ਨਾ-ਸਵੀਕਾਰਨਯੋਗ ਹੈ | ਇਸੇ ਪੋਸਟ 'ਚ ਟਰੰਪ ਨੇ ਈਰਾਨ 'ਤੇ ਸ਼ਾਂਤੀ ਸਮਝੌਤੇ ਦੀਆਂ ਸ਼ਰਤਾਂ ਨੂੰ ਮੀਡੀਆ 'ਚ ਲੀਕ ਕਰਨ ਦਾ ਵੀ ਦੋਸ਼ ਲਗਾਇਆ | ਭਾਰਤ 'ਚ ਈਰਾਨੀ ਦੂਤਘਰ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਹੋਰਮੁਜ਼ ਜਲਡਮਰੂ 'ਚ ਇਕ ਭਾਰਤੀ ਜਹਾਜ਼ ਦੇ ਸੰਬੰਧ 'ਚ ਟਰੰਪ ਦੇ ਈਰਾਨ 'ਤੇ ਲਗਾਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਧਿਆਨ ਉਸ ਪ੍ਰਤੱਖ ਸਚਾਈ ਤੋਂ ਹਟਾਉਣ ਦੀ ਕੋਸ਼ਿਸ਼ ਹੈ ਕਿ ਅਮਰੀਕਾ ਨੇ ਇਕ ਹਫ਼ਤੇ 'ਚ ਵੀ ਘੱਟ ਸਮੇਂ 'ਚ 3 ਭਾਰਤੀ ਜਹਾਜ਼ਾਂ 'ਤੇ ਹਮਲਾ ਕੀਤਾ ਤੇ ਤਿੰਨ ਨਿਰਦੋਸ਼ ਭਾਰਤੀਆਂ ਦੀ ਜਾਨ ਲੈ ਲਈ | ਇਹ ਸ਼ਰਮਨਾਕ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਲੋਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਹਵਾਈ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਲੈਫ. ਜਨਰਲ ਧੀਰਜ ਸੇਠ ਅਗਲੇ ਫ਼ੌਜ ਮੁਖੀ ਨਿਯੁਕਤ
Ad Position 24