13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਰਫਤਾਰ ਬੱਸ ਨੇ ਮੋਟਰ ਰੇਹੜੇ ਨੂੰ ਮਾਰੀ ਟੱਕਰ, ਦੋ ਲੜਕੀਆਂ ਦੀ ਮੌਤ

ਭੋਗਪੁਰ (ਜਲੰਧਰ), 14 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਵਿਚ ਅੱਜ ਤੜਕਸਰ 4.30 ਵਜੇ ਇਕ ਤੇਜ਼ ਰਫਤਾਰ ਬਸ ਨੇ ਇਕ ਮੋਟਰ ਰੇਹੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰ ਰੇਹੜੇ 'ਤੇ ਸਵਾਰ...

Ad Position 21
No active advertisement
ਅਜੀਤ ਡੈਸਕ 14-06-2026

ਭੋਗਪੁਰ (ਜਲੰਧਰ), 14 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਵਿਚ ਅੱਜ ਤੜਕਸਰ 4.30 ਵਜੇ ਇਕ ਤੇਜ਼ ਰਫਤਾਰ ਬਸ ਨੇ ਇਕ ਮੋਟਰ ਰੇਹੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰ ਰੇਹੜੇ 'ਤੇ ਸਵਾਰ ਦੋ ਪ੍ਰਵਾਸੀ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਨਾਂ ਨਾਲ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਗਭਗ 4.39 ਵਜੇ ਤੜਕਸਾਰ ਦੋ ਲੜਕੀਆਂ ਅਤੇ ਇਕ ਛੋਟਾ ਬੱਚਾ ਕਾਗਜ਼ ਚੁੱਕ ਕੇ ਆਪਣੇ ਮੋਟਰ ਰੇਹੜੇ 'ਤੇ ਵਾਪਸ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਹੜੇ ਦੇ ਮੌਕੇ 'ਤੇ ਹੀ ਪਰਖੱਚੇ ਉੱਡ ਗਏ ਅਤੇ ਉਸ ਉੱਤੇ ਸਵਾਰ ਦੋ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਛੋਟਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਚੁੱਕ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਐਸਐਸਐਫ ਟੀਮ ਨੇ ਥਾਣਾ ਭੋਗਪੁਰ ਨੂੰ ਇਸ ਹਾਦਸੇ ਦੀ ਇਤਲਾਹ ਦਿੱਤੀ। ਐਸਐਸਐਫ ਟੀਮ ਨੇ ਕੋਨਾ ਲਗਾ ਕੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ। ਥਾਣਾ ਭੋਗਪੁਰ ਦੇ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸਨ ਅਤੇ ਲਾਸ਼ ਨੂੰ ਨਿੱਜੀ ਵਾਹਨ ਦੀ ਮਦਦ ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਮੋਰਚਰੀ ਵਿਚ ਰਖਵਾ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਗਵਾਈ ਪਹਿਲੀ ਵਿਕਟ, ਗੁਲ ਫ਼ਿਰੋਜ਼ਾ 12 (9 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 171 ਦੌੜਾਂ ਦਾ ਟੀਚਾ
Ad Position 24