12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮੋਟਰਸਾਇਕਲ ਤੇ ਟੈਂਕਰ ਦੀ ਟੱਕਰ 'ਚ ਪ੍ਰਵਾਸੀ ਔਰਤ ਦੀ ਮੌਤ

ਨਸਰਾਲਾ (ਹੁਸ਼ਿਆਰਪੁਰ), 15 ਜੂਨ (ਸਤਵੰਤ ਸਿੰਘ ਥਿਆੜਾ) - ਮੋਟਰਸਾਇਕਲ ਤੇ ਟੈਂਕਰ ਦੀ ਹੋਈ ਟੱਕਰ ਵਿਚ ਮੋਟਰਸਾਇਕਲ ਸਵਾਰ ਪ੍ਰਵਾਸੀ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ...

Ad Position 21
No active advertisement
ਅਜੀਤ ਡੈਸਕ 15-06-2026

ਨਸਰਾਲਾ (ਹੁਸ਼ਿਆਰਪੁਰ), 15 ਜੂਨ (ਸਤਵੰਤ ਸਿੰਘ ਥਿਆੜਾ) - ਮੋਟਰਸਾਇਕਲ ਤੇ ਟੈਂਕਰ ਦੀ ਹੋਈ ਟੱਕਰ ਵਿਚ ਮੋਟਰਸਾਇਕਲ ਸਵਾਰ ਪ੍ਰਵਾਸੀ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਏ. ਐਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਪ੍ਰਵਾਸੀ ਰਾਜ ਕੁਮਾਰ ਪੁੱਤਰ ਰਾਮ ਬਿਲਾਸ ਵਾਸੀ ਤਾਰਾਗੜ੍ਹ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਹਲਟੀ ਨਜ਼ਦੀਕ ਗੰਨਾ ਦੀ ਰਸ ਦਾ ਵੇਲਣਾ ਚਲਾਉਂਦਾ ਹੈ। ਸਵੇਰੇ ਉਹ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਸੁਨੀਤਾ ਦੇਵੀ (43) ਦੇ ਨਾਲ ਨਸਰਾਲਾ ਵੱਲ ਤੋਂ ਗੰਨੇ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਤਾਰਾਗੜ੍ਹ ਮੋੜ ਤੋਂ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਚੜ੍ਹਨ ਲੱਗਾ ਤਾਂ ਜਲੰਧਰ ਵਾਲੀ ਸਾਇਡ ਤੋਂ ਆ ਰਹੇ ਟੈਂਕਰ (ਟਰੱਕ) ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਇਕਲ ਚਾਲਕ ਕੱਚੇ ਪਾਸੇ ਵੱਲ ਡਿੱਗ ਗਿਆ ਤੇ ਪਤਨੀ ਸੜਕ ਵਿਚਕਾਰ ਡਿੱਗ ਗਈ। ਇਸ ਦੌਰਾਨ ਔਰਤ ਦੀ ਟੈਂਕਰ ਦੇ ਥੱਲੇ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਟੈਂਕਰ ਚਾਲਕ ਆਪਣੀ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜਮ ਮੌਕੇ ਤੇ ਪਹੁੰਚੇ, ਜਿਨ੍ਹਾਂ ਵਲੋਂ ਅਣਪਛਾਤੇ ਵਾਹਨ ਤੇ ਕਾਰਵਾਈ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਅਤੇ ਜੋਧ ਸਿੰਘ ਸਮਰਾ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਮਹਿਲਾ ਦੋਸਤ ਵਲੋਂ ਨੌਜਵਾਨ 'ਤੇ ਜਾਨਲੇਵਾ ਹਮਲਾ
Ad Position 24