12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੇ ਭਰੇ ਸੈਪਲ ਤੇ ਮਟੀਰੀਅਲ ਦੇ ਮਿਆਰ ਸੰਬੰਧੀ ਠੇਕੇਦਾਰ ਨੂੰ ਤਾੜਨਾ

ਦਿੜ੍ਹਬਾ ਮੰਡੀ (ਸੰਗਰੂਰ), 15 ਜੂਨ( ਜਸਵੀਰ ਸਿੰਘ ਔਜਲਾ) - ਦਿੜਬਾ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਕੰਮਾਂ ਦਾ ਵਿੱਤ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ ਹੇਠ ਓਐਸਡੀ ਤਪਿੰਦਰ ਸਿੰਘ ਸੋਹੀ...

Ad Position 21
No active advertisement
ਅਜੀਤ ਡੈਸਕ 15-06-2026

 ਦਿੜ੍ਹਬਾ ਮੰਡੀ (ਸੰਗਰੂਰ), 15 ਜੂਨ( ਜਸਵੀਰ ਸਿੰਘ ਔਜਲਾ) - ਦਿੜਬਾ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਕੰਮਾਂ ਦਾ ਵਿੱਤ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ ਹੇਠ ਓਐਸਡੀ ਤਪਿੰਦਰ ਸਿੰਘ ਸੋਹੀ ਤੇ ਐਸ.ਡੀ.ਐਮ. ਤਰਸੇਮ ਚੰਦ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਦਿੜਬਾ ਵਿਖੇ ਥਾਣੇ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ। ਇਸ ਇਮਾਰਤ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ ਅਧਿਕਾਰੀਆਂ ਨੇ ਵੇਖਿਆ ਕਿ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਵਿਚ ਕਮੀਆਂ ਹਨ,ਇਸ ਮੌਕੇ ਉਨ੍ਹਾਂ ਨੇ ਤੁਰੰਤ ਠੇਕੇਦਾਰ ਨੂੰ ਫੋਨ ਕਰ ਕੇ ਮਟੀਰੀਅਲ ਬਦਲਣ ਲਈ ਕਿਹਾ ਤੇ ਤਾੜਨਾ ਕੀਤੀ ਕੇ ਕਿਸੇ ਵੀ ਕੀਮਤ ਉੱਤੇ ਮਟੀਰੀਅਲ ਦੇ ਮਿਆਰ ਸੰਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵਰਤੇ ਜਾਂਦੇ ਸੀਮੈਂਟ ਅਤੇ ਮਸਾਲੇ ਦੇ ਸੈਂਪਲ ਵੀ ਭਰੇ ਗਏ।

Ad Position 22
No active advertisement
ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ 'ਤੇ ਹਮਲਾ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਅਤੇ ਜੋਧ ਸਿੰਘ ਸਮਰਾ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ
Ad Position 24