04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਸਿੱਖ ਬਜ਼ੁਰਗ ’ਤੇ ਹਮਲਾ, ਇਕ ਨਾਬਾਲਗ ਗ੍ਰਿਫ਼ਤਾਰ

ਲੰਡਨ,19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਇਕ ਸਿੱਖ ਬਜ਼ੁਰਗ ’ਤੇ ਬੀਤੀ 14 ਜੂਨ ਨੂੰ ਬੇ-ਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ....

Ad Position 21
No active advertisement
ਅਜੀਤ ਡੈਸਕ 19-06-2026

ਲੰਡਨ,19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਇਕ ਸਿੱਖ ਬਜ਼ੁਰਗ ’ਤੇ ਬੀਤੀ 14 ਜੂਨ ਨੂੰ ਬੇ-ਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਜ਼ਖਮੀ ਬਜ਼ੁਰਗ ਨੂੰ ਸੇਂਟ ਪੌਲਜ਼ ਰੋਡ ਦੇ ਜੰਗਲ ਵਰਗੇ ਇਲਾਕੇ ਵਿਚ ਰਾਹਗੀਰਾਂ ਨੇ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਬਜ਼ੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੇ ਸਰੀਰ ’ਤੇ ਸੱਟਾਂ ਲੱਗੀਆਂ ਹਨ ਅਤੇ ਪ੍ਰਾਪਤ ਵੀਡੀਓ ਵਿਚ ਲੋਕ ਅੱਗ ਲੱਗਣ ਦੀਆਂ ਗੱਲਾਂ ਵੀ ਕਰ ਰਹੇ ਹਨ। ਵੀਡੀਓ ਵਿਚ ਬਜ਼ੁਰਗ ਬਹੁਤ ਹੀ ਬੁਰੀ ਤਰ੍ਹਾਂ ਸੱਟਾਂ ਕਾਰਨ ਤੜਫ ਰਿਹਾ ਸੀ।

ਵੈਸਟ ਮਿਡਲੈਂਡਜ਼ ਪੁਲਿਸ ਨੇ ਸਮੈਦਿਕ ਦੇ 'ਸੇਂਟ ਪੌਲਜ਼ ਰੋਡ' 'ਤੇ ਇਕ ਵਿਅਕਤੀ 'ਤੇ ਹੋਏ ਜਾਨਲੇਵਾ ਹਮਲੇ ਦੇ ਸੰਬੰਧ ਵਿਚ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ।17 ਸਾਲਾ ਨੌਜਵਾਨ ਨੂੰ ਬੀਤੀ ਰਾਤ ਲੀਡਜ਼ ਤੋਂ ਇਰਾਦਾ-ਏ-ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਵੈਸਟ ਮਿਡਲੈਂਡਜ਼ ਲਿਆਂਦਾ ਗਿਆ ਹੈ।

ਪੁਲਿਸ ਮੁਤਾਬਕ ਇਸ ਹਮਲੇ ਦਾ ਸ਼ਿਕਾਰ 50 ਸਾਲਾਂ ਦੇ ਕਰੀਬ ਇਕ ਵਿਅਕਤੀ ਹੈ, ਜਿਸ 'ਤੇ 14 ਜੂਨ ਦੀ ਰਾਤ ਨੂੰ ਲਗਭਗ 8:30 ਵਜੇ ਹਮਲਾ ਕੀਤਾ ਗਿਆ ਸੀ ਤੇ ਉਹ ਅਜੇ ਵੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਅਗਲੇ ਕੁਝ ਦਿਨਾਂ ਲਈ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ।

ਹਮਲੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਕੀਤੇ ਗਏ ਇਕ 45 ਸਾਲਾ ਵਿਅਕਤੀ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਕੋਈ ਹੋਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਘਟਨਾ ਦੇ ਸਮੇਂ 'ਟੋਲਹਾਊਸ ਵੇਅ' ਜਾਂ 'ਸੇਂਟ ਪੌਲਜ਼' ਇਲਾਕੇ ਵਿਚ ਮੌਜੂਦ ਸੀ ਜਾਂ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਅਜੇ ਤੱਕ ਬਜ਼ੁਰਗ ਦੀ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿਚ ਅੱਜ ਮੀਂਹ ਸੰਬੰਧੀ ਯੈਲੋ ਅਲਰਟ ਜਾਰੀ ਅਗਲੀ ਖ਼ਬਰ ਫ਼ੀਫ਼ਾ ਵਿਸ਼ਵ ਕੱਪ 2026- ਕਤਰ ਨੂੰ 6-0 ਨਾਲ ਹਰਾ ਕੇ ਕੈਨੇਡਾ ਨੇ ਰਚਿਆ ਇਤਿਹਾਸ
Ad Position 24