04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਥਰਮਲ ਦੇ 4 ’ਚੋਂ 3 ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ

ਲਹਿਰਾ ਮੁਹੱਬਤ, (ਬਠਿੰਡਾ), 18 ਜੂਨ (ਸੁਖਪਾਲ ਸਿੰਘ ਸੁੱਖੀ)- ਸੂਬੇ ਦੇ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਹੋਰ...

Ad Position 21
No active advertisement
ਅਜੀਤ ਡੈਸਕ 19-06-2026

ਲਹਿਰਾ ਮੁਹੱਬਤ, (ਬਠਿੰਡਾ), 18 ਜੂਨ (ਸੁਖਪਾਲ ਸਿੰਘ ਸੁੱਖੀ)- ਸੂਬੇ ਦੇ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਹੋਰ ਗਹਿਰਾ ਹੋਣ ਲੱਗਾ ਹੈ, ਜਿਸ ਕਾਰਨ ਸਰਕਾਰੀ ਖੇਤਰ ਤਾਪ ਘਰ ਲਹਿਰਾ ਮੁਹੱਬਤ ਦੇ 3, ਰੋਪੜ ਦਾ 1 ਤੇ ਗੋਇੰਦਵਾਲ ਦੇ 1 ਯੂਨਿਟ ਦਾ ਬਿਜਲੀ ੳਤਪਾਦਨ ਠੱਪ ਹੋ ਗਿਆ ਹੈ, ਜਿਸ ਕਰਕੇ ਪੰਜਾਬ ਦਾ ਪਾਵਰਕਾਮ ਕੇਂਦਰੀ ਪੂਲ ਤੋਂ ਉਤਰੀ ਭਾਰਤ ’ਚੋਂ ਸਭ ਤੋਂ ਵੱਧ ਮਹਿੰਗੀ ਬਿਜਲੀ ਖਰੀਦਣ ਲਈ ਮਜ਼ਬੂਰ ਹੋਇਅ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਾਵਰ ਮੈਨਜ਼ਮੈਂਟ ਦੇ ਹੱਥ ਖੜੇ ਹੋ ਚੁੱਕੇ ਹਨ ਕਿ ਠੇਕਾ ਕਾਮਿਆਂ ਤੋਂ ਬਗੈਰ ਬਿਜਲੀ ਉਤਪਾਦਨ ਨਹੀਂ ਕੀਤਾ ਜਾ ਸਕਦਾ,ਕਿਉਂਕਿ ਪਿਛਲੇ 16 ਜੂਨ ਤੋਂ ਲਗਾਤਾਰ ਤਾਪ ਘਰਾਂ ਦੇ ਯੂਨਿਟਾਂ ਨੂੰ ਬਿਨ੍ਹਾਂ ਮੈਨਟੀਨੈਂਸ ਦੇ ਧੱਕੇ ਨਾਲ ਚਲਾਇਆ ਜਾ ਰਿਹਾ ਸੀ, ਜਿਸ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਨੇ ਜਿੱਥੇ ਮਸ਼ਨੀਰੀ ਦਾ ਵੱਡਾ ਨੁਕਸਾਨ ਕੀਤਾ , ਉਥੇ ਸਰਕਾਰੀ ਖਜ਼ਾਨੇ ਨੂੰ ਵੀ ਖੋਰਾ ਲਾਇਆ ਹੈ। ਸਰਕਾਰੀ ਤਾਪ ਘਰਾਂ ਦੇ ਹੁਣ 10 ਚੋਂ 5 ਯੂਨਿਟ ਬੰਦ ਹੋ ਚੁੱਕੇ ਹਨ ਤੇ ਨਿੱਜੀ ਖੇਤਰ ਦੇ ਰਾਜਪੁਰਾ ਦੇ 2 ਯੂਨਿਟ 1330 ਮੈਗਾਵਾਟ ਤੇ ਤਲਵੰਡੀ ਸਾਬੋਂ ਦਾ ਇਕ ਯੂਨਿਟ ਤਕਨੀਕੀ ਖਰਾਬੀ ਪੈਣ ਕਰਕੇ ਬੰਦ ਤੇ 2 ਯੂਨਿਟ 732 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।ਲਹਿਰਾ ਥਰਮਲ ਦੇ 3 ਯੂਨਿਟ ’ਚੋਂ ਅੱਜ ਯੂਨਿਟ 2 ਬੋਆਇਲਰ ਉਪਰ ਕਲੈਂਕਰ ਜੰਮਣ ਕਰਕੇ ਤੇ ਯੂਨਿਟ ਨੰ. 3 ਕੋਲਾ ਫੀਡ ਰੁਕਣ ਕਾਰਨ ਬੰਕਰ ਖਾਲੀ ਹੋਣ ਕਰਕੇ ਮੈਨਜਮੈਂਟ ਨੁੰ ਬੰਦ ਕਰਨੇ ਪਏ।ਜਿਸ ਨਾਲ ਪੰਜਾਬ ਦਾ ਆਪਣਾ 1800 ਮੈਗਵਾਟ ਤੋਂ ਵੱਧ ਬਿਜਲੀ ਉਤਪਾਦਨ ਠੱਪ ਹੋਇਆ ਹੈ।ਅਗਲੇ ਕੁੱਝ ਸਮੇਂ ਵਿਚ ਪੰਜਾਬ ਭਰ 'ਚ ਬਿਜਲੀ ਕੱਟਾਂ ਸੰਭਵਾਨ ਨੂੰ ਟਾਲਿਆ ਨਹੀਂ ਜਾ ਸਕਦਾ।

Ad Position 22
No active advertisement
ਪਿਛਲੀ ਖ਼ਬਰ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਦੋ ਕਾਰਕੁੰਨ ਮਲੇਸ਼ੀਆ ਤੋਂ ਡਿਪੋਰਟ, ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਹਥਿਆਰਾਂ ਦਾ ਜ਼ਖੀਰਾ ਬਰਾਮਦ
Ad Position 24