04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਓਠੀਆਂ ਦੇ ਨੋਜਵਾਨ ਦੀ ਸੜਕ ਹਾਦਸੇ ਵਿਚ ਮੌਤ

ਓਠੀਆਂ (ਅੰਮ੍ਰਿਤਸਰ), 19 ਜੂਨ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਇਕ ਨੌਜਵਾਨ ਦੀ ਬੀਤੇ ਦਿਨ ਸੜਕ...

Ad Position 21
No active advertisement
ਅਜੀਤ ਡੈਸਕ 19-06-2026

ਓਠੀਆਂ (ਅੰਮ੍ਰਿਤਸਰ), 19 ਜੂਨ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਇਕ ਨੌਜਵਾਨ ਦੀ ਬੀਤੇ ਦਿਨ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਮਨਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਉਮਰ 28 ਸਾਲ ਜੋ ਕਿ ਅੰਮ੍ਰਿਤਸਰ ਤੋਂ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਅੰਮਿ੍ਤਸਰ ਤੋਂ ਅਡਾ ਕੁੱਕੜਾ ਵਾਲਾ ਵਿਖੇ ਮੋਟਰ ਸਾਈਕਲ ਤੋ ਉੱਤਰ ਕੇ ਸੜਕ ਦੇ ਸਾਈਡ ਤੇ ਕੱਚੇ ਥਾਂ ਤੇ ਆਪਣੇ ਕਿਸੇ ਜਾਣ ਪਛਾਣ ਵਾਲਿਆ ਨਾਲ ਗੱਲਾਂ ਕਰ ਰਿਹਾ ਸੀ।

ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲਿਆ ਤੇ ਨੌਜਵਾਨ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਨੋਜਵਾਨ ਦੀ ਹਸਪਤਾਲ ਜਾਂਦਿਆਂ ਰਸਤੇ ਵਿਚ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਸਾਂਝੇ ਆਪ੍ਰੇਸ਼ਨ ਵਿਚ 1 AK-47 ਰਾਈਫਲ, 25 ਪਿਸਤੌਲ ਅਤੇ 368 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਅਗਲੀ ਖ਼ਬਰ ਬਠਿੰਡਾ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਨੂੰ ਕੀਤਾ ਗਿਰਫ਼ਤਾਰ
Ad Position 24