28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗੁੜਗਾਓਂ ਪੁਲਿਸ ਨੇ ਲੈਬਾਂ ਦੇ ਮਾਲਕਾਂ ਤੋਂ ਕੀਤੀ ਪੁੱਛਗਿੱਛ, ਜਿਨ੍ਹਾਂ ਭਗਵੰਤ ਮਾਨ ਬਾਰੇ ਜਾਅਲੀ ਰਿਪੋਰਟ ਤਿਆਰ ਕੀਤੀ- ਖਹਿਰਾ

ਨਡਾਲਾ/ਕਪੂਰਥਲਾ , 21 ਜੂਨ (ਰਘਬਿੰਦਰ ਸਿੰਘ)- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ...

Ad Position 21
No active advertisement
ਅਜੀਤ ਡੈਸਕ 21-06-2026

ਨਡਾਲਾ/ਕਪੂਰਥਲਾ , 21 ਜੂਨ (ਰਘਬਿੰਦਰ ਸਿੰਘ)- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਨਾਲ ਜੁੜੇ ਮਾਮਲੇ ਵਿਚ ਗੁੜਗਾਉਂ ਪੁਲਿਸ ਨੇ ਉਨ੍ਹਾਂ ਲੈਬਾਂ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਵਲੋਂ ਕਥਿਤ ਤੌਰ 'ਤੇ ਜਾਅਲੀ ਰਿਪੋਰਟ ਤਿਆਰ ਕੀਤੀ ਗਈ ਸੀ। ਖਹਿਰਾ ਨੇ ਕਿਹਾ ਕਿ ਲੈਬ ਮਾਲਕਾਂ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਇਹ ਰਿਪੋਰਟ ਬਣਾਉਣ ਲਈ ਭੁਗਤਾਨ ਕੀਤਾ ਗਿਆ ਸੀ।

ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਕੋਲ ਲੈਬ ਮਾਲਕਾਂ ਅਤੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਦਰਮਿਆਨ ਹੋਈ ਚੈਟ ਦੇ ਸਬੂਤ ਵੀ ਮੌਜੂਦ ਹਨ। ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੱਸੇ ਤੱਥ ਗਲਤ ਹਨ ਤਾਂ ਸਰਕਾਰ ਉਨ੍ਹਾਂ ਨੂੰ ਝੁਠਲਾ ਕੇ ਦਿਖਾਵੇ।

Ad Position 22
No active advertisement
ਪਿਛਲੀ ਖ਼ਬਰ ਨੀਟ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਮੋਦੀ ਨੇ 45 ਮਿੰਟ ਤੱਕ ਹਵਾਈ ਅੱਡੇ 'ਤੇ ਕੀਤਾ ਇੰਤਜ਼ਾਰ ਅਗਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਲੁਧਿਆਣਾ ਵਿਖੇ ਭਾਜਪਾ ਦਫ਼ਤਰ ਦਾ ਕੀਤਾ ਗਿਆ ਉਦਘਟਨ
Ad Position 24