28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਵਾਰੀਆਂ ਨਾਲ ਭਰੀ ਬੱਸ ਡਿਵਾਈਡਰ 'ਤੇ ਚੜ੍ਹੀ

ਡਡਵਿੰਡੀ (ਕਪੂਰਥਲਾ), 21 ਜੂਨ (ਦਿਲਬਾਗ ਸਿੰਘ ਝੰਡ)-ਕਪੂਰਥਲਾ–ਸੁਲਤਾਨਪੁਰ ਲੋਧੀ ਮੁੱਖ ਮਾਰਗ ਦੀ ਮਾੜੀ ਹਾਲਤ ਇਕ...

Ad Position 21
No active advertisement
ਅਜੀਤ ਡੈਸਕ 21-06-2026

ਡਡਵਿੰਡੀ (ਕਪੂਰਥਲਾ), 21 ਜੂਨ (ਦਿਲਬਾਗ ਸਿੰਘ ਝੰਡ)-ਕਪੂਰਥਲਾ–ਸੁਲਤਾਨਪੁਰ ਲੋਧੀ ਮੁੱਖ ਮਾਰਗ ਦੀ ਮਾੜੀ ਹਾਲਤ ਇਕ ਵਾਰ ਫਿਰ ਸੜਕ ਹਾਦਸੇ ਦਾ ਕਾਰਨ ਬਣੀ ਹੈ। ਸੜਕ ਦਾ ਨਿਰਮਾਣ ਕੰਮ ਅਜੇ ਮੁਕੰਮਲ ਵੀ ਨਹੀਂ ਹੋਇਆ ਕਿ ਕਈ ਥਾਵਾਂ 'ਤੇ ਸੜਕ ਟੁੱਟਣ ਕਾਰਨ ਡੂੰਘੇ ਖੱਡੇ ਪੈ ਚੁੱਕੇ ਹਨ, ਜੋ ਹਰ ਰੋਜ਼ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਤਾਜ਼ਾ ਘਟਨਾ ਅੱਜ ਪਾਜੀਆਂ ਨੇੜੇ ਵਾਪਰੀ। ਜਿੱਥੇ ਸਵਾਰੀਆਂ ਨਾਲ ਭਰੀ ਇਕ ਬੱਸ ਸੜਕ 'ਤੇ ਪਏ ਡੂੰਘੇ ਖੱਡੇ ਵਿੱਚ ਜਾ ਵੱਜੀ। ਖੱਡੇ ਵਿਚ ਵੱਜਣ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਚਾਲਕ ਵਲੋਂ ਬੱਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਇਹ ਡਿਵਾਈਡਰ ਉੱਤੇ ਚੜ੍ਹ ਗਈ। ਖੁਸ਼ਕਿਸਮਤੀ ਨਾਲ ਬੱਸ ਪਲਟਣ ਤੋਂ ਬਚ ਗਈ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ।

ਬੱਸ ਦੇ ਡਰਾਈਵਰ ਅਸ਼ਵਨੀ ਨੇ ਦੱਸਿਆ ਕਿ ਉਹ ਦਸ਼ਮੇਸ਼ ਬੱਸ ਨੰਬਰ ਪੀਬੀ 03 ਏਪੀ 2431 ਰਾਹੀਂ ਬਿਆਸ ਤੋਂ ਸੰਗਤ ਲੈ ਕੇ ਬੁੱਢਲਾਡਾ ਜਾ ਰਿਹਾ ਸੀ ਅਤੇ ਪੂਰੀ ਬੱਸ ਸੰਗਤ ਨਾਲ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਉਹ ਪਾਜੀਆਂ ਨੇੜੇ ਪੁੱਜੇ ਤਾਂ ਸੜਕ ਵਿਚ ਪਏ ਟੋਏ ਵਿਚ ਵੱਜ ਕੇ ਬੱਸ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਸ ਦਾ ਪਟਾ ਟੁੱਟਾ ਹੋਇਆ ਸੀ ਜਿਸ ਕਾਰਨ ਟੋਏ ਵਿਚ ਵੱਜ ਕੇ ਬਸ ਇਕ ਪਾਸੇ ਨੂੰ ਖਿੱਚ ਕੇ ਲੈ ਗਈ ਅਤੇ ਬੱਸ ਡਿਵਾਈਡਰ 'ਤੇ ਚੜ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਸੜਕ ਦੀ ਖ਼ਰਾਬ ਹਾਲਤ ਨੂੰ ਲੈ ਕੇ ਭਾਰੀ ਰੋਸ ਪ੍ਰਗਟ ਕੀਤਾ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਪੂਰਥਲਾ–ਸੁਲਤਾਨਪੁਰ ਲੋਧੀ ਮਾਰਗ ਉੱਤੇ ਪਏ ਖੱਡੇ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਨਿਰਮਾਣ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ਅਤੇ ਖੱਡਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਰਹੱਦ ਤੋਂ ਬੀ.ਐਸ.ਐਫ.ਦੀ ਵੱਡੀ ਕਾਰਵਾਈ, 27 ਕਿਲੋ ਹੈਰੋਇਨ ਬਰਾਮਦ ਅਗਲੀ ਖ਼ਬਰ ਨੀਟ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਮੋਦੀ ਨੇ 45 ਮਿੰਟ ਤੱਕ ਹਵਾਈ ਅੱਡੇ 'ਤੇ ਕੀਤਾ ਇੰਤਜ਼ਾਰ
Ad Position 24