ਦਿੱਲੀ, 22 ਜੂਨ- ਨੀਟ ਯੂਜ਼ੀ ਦੀ ਮੁੜ ਪ੍ਰੀਖਿਆ 'ਤੇ, ਨੈਸ਼ਨਲ ਟੈਸਟਿੰਗ ਏਜੰਸੀ ਦੇ ਡੀ.ਜੀ. ਅਭਿਸ਼ੇਕ ਸਿੰਘ ਨੇ ਕਿਹਾ, "ਜੋ ਕੋਈ ਵੀ ਗਲਤ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ, ਜਾਅਲੀ ਵੀਡੀਓ ਸ਼ੇਅਰ ਕਰਦਾ ਹੈ, ਕਿਸੇ ਨਾਲ ਧੋਖਾਧੜੀ ਕਰਨ ਲਈ ਜਾਂ ਲੋਕਾਂ ਦਾ ਮਾਨਸਿਕ ਤਣਾਅ ਵਧਾਉਣ ਲਈ ਜਾਅਲੀ ਪੋਸਟਾਂ ਨੂੰ ਸਾਂਝਾ ਕਰਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਜਿਹੇ ਸਾਰੇ ਮਾਮਲੇ ਸਾਡੇ ਰਾਡਾਰ ਵਿਚ ਹਨ ਅਤੇ ਅਸੀਂ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠ ਰਹੇ ਹਾਂ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ...ਇਸ ਪ੍ਰੀਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਲੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।