21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਅਤੇ ਦਲਿਤਾਂ ਨੂੰ ਨਫ਼ਰਤ ਕਰ ਰਹੀ ਹੈ ਭਾਜਪਾ- ਐਸ. ਸੀ. ਕਮਿਸ਼ਨ

ਸੰਗਰੂਰ, 25 ਜੂਨ (ਧੀਰਜ ਪਸੋਰੀਆ)- ਭਾਰਤੀ ਜਨਤਾ ਪਾਰਟੀ ਲਗਾਤਾਰ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ...

Ad Position 21
No active advertisement
ਅਜੀਤ ਡੈਸਕ 25-06-2026

ਸੰਗਰੂਰ, 25 ਜੂਨ (ਧੀਰਜ ਪਸੋਰੀਆ)- ਭਾਰਤੀ ਜਨਤਾ ਪਾਰਟੀ ਲਗਾਤਾਰ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਜਿਸ ਤਹਿਤ ਪੰਜਾਬ ਅਤੇ ਦਲਿਤਾਂ ਨਾਲ ਨਫ਼ਰਤ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਕਿਹਾ ਹੈ ਕਿ ਕੇਂਦਰ ਵਿਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦੇ ਨਾਲ ਨਾਲ ਦੇਸ਼ ਦੇ ਦਲਿਤਾਂ ਨੂੰ ਵੀ ਨਫ਼ਰਤ ਕਰ ਰਹੀ ਹੈ। ਕੁੱਝ ਦਿਨ ਪਹਿਲਾਂ ਜਦੋਂ ਭਾਜਪਾ ਦੇ ਕੌਮੀ ਪ੍ਰਧਾਨ ਪੰਜਾਬ ਦੇ ਦੌਰੇ ਉੱਤੇ ਆਏ ਸਨ ਤਾਂ ਉੱਥੇ ਵੀ ਪਾਰਟੀ ਦੇ ਦਲਿਤ ਆਗੂਆਂ ਨਾਲ ਭੇਦਭਾਵ ਕੀਤਾ ਗਿਆ। ਭਾਜਪਾ ਨੇ ਪੰਜਾਬ ਦੀ 34% ਦਲਿਤ ਵਸੋਂ ਨੂੰ ਸ਼ੀਸ਼ਾ ਦਿਖਾ ਦਿੱਤਾ ਕਿ ਉਨ੍ਹਾਂ ਦੀ ਦਲਿਤਾਂ ਪ੍ਰਤੀ ਕੀ ਮਾਨਸਿਕਤਾ ਹੈ।

ਗੁਲਜਾਰ ਸਿੰਘ ਬੋਬੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿਚ ਦਲਿਤਾਂ ਖਿਲਾਫ਼ ਜ਼ੁਲਮ ਲਗਾਤਾਰ ਵਧ ਰਹੇ ਹਨ, ਜੇਕਰ ਐਨ.ਸੀ.ਬੀ. ਦੀਆਂ ਰਿਪੋਰਟਾਂ ਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਸ਼ਾਸਿਤ ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਿਚ ਦਲਿਤਾਂ ਖਿਲਾਫ਼ ਕ੍ਰਾਈਮ ਦਰ 65% ਤੱਕ ਪਹੁੰਚ ਚੁੱਕੀ ਹੈ ਜਿਸ ਤੋਂ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਸਪੱਸ਼ਟ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਮੰਦਿਰ ਵਿਚ ਕੀਤੀ ਚੋਰੀ ਅਗਲੀ ਖ਼ਬਰ ਲੁਧਿਆਣਾ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾਇਆ! ਪੁਰਾਣੇ ਬੰਨ੍ਹਾਂ ਦੀ ਖਸਤਾ ਹਾਲਤ ਨੇ ਵਧਾਈ ਚਿੰਤਾ
Ad Position 24