21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਇਕਵਾਡੋਰ ਨੇ ਕੀਤਾ ਵੱਡਾ ਉਲਟਫੇਰ

ਨਿਊਯਾਰਕ, 25 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਈ’ ਮੈਚ ’ਚ ਇਕਵਾਡੋਰ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਨਾਕਆਊਟ ’ਚ ਜਗ੍ਹਾ ਬਣਾ ਲਈ ਹੈ।

Ad Position 21
No active advertisement
ਅਜੀਤ ਡੈਸਕ 26-06-2026

 ਨਿਊਯਾਰਕ, 25 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਈ’ ਮੈਚ ’ਚ ਇਕਵਾਡੋਰ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਨਾਕਆਊਟ ’ਚ ਜਗ੍ਹਾ ਬਣਾ ਲਈ ਹੈ। ਮੈਚ ਦੀ ਸ਼ੁਰੂਆਤ ਧਮਾਕੇਦਾਰ ਹੋਈ, ਜਰਮਨੀ ਨੇ ਦੂਜੇ ਹੀ ਮਿੰਟ ’ਚ ਲੀਡ ਲੈ ਲਈ। ਸਟਾਰ ਵਿੰਗਰ ਲੇਰੋਏ ਸੈਨੇ ਨੇ ਸ਼ਾਨਦਾਰ ਫਿਨਿਸ਼ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਸ਼ੁਰੂਆਤੀ ਫਾਇਦਾ ਦਿਵਾਇਆ। ਹਾਲਾਂਕਿ, ਇਕਵਾਡੋਰ ਨੇ ਵਾਪਸੀ ਕੀਤੀ ਤੇ 9ਵੇਂ ਮਿੰਟ ’ਚ, ਨੀਲਸਨ ਐਂਗੁਲੋ ਨੇ ਸ਼ਾਨਦਾਰ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਖੇਡੀ, ਪਰ ਕੋਈ ਵੀ ਪਹਿਲੇ ਅੱਧ ਤੋਂ ਪਹਿਲਾਂ ਫੈਸਲਾਕੁੰਨ ਲੀਡ ਹਾਸਿਲ ਨਹੀਂ ਕਰ ਸਕਿਆ। ਦੂਜੇ ਅੱਧ ’ਚ ਇਕਵਾਡੋਰ ਨੇ ਸ਼ਾਨਦਾਰ ਬਚਾਅ ਕਰਦੇ ਹੋਏ, ਲੀਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਯਤਨਾ ਦਾ ਫਲ ਵੀ ਉਨ੍ਹਾਂ ਨੂੰ 77ਵੇਂ ਮਿੰਟ ’ਚ ਮਿਲਿਆ, ਗੋਂਜ਼ਾਲੋ ਪਲਾਟਾ ਨੇ ਟੀਮ ਲਈ ਇਕ ਮਹੱਤਵਪੂਰਨ ਗੋਲ ਕਰਕੇ ਇਕ ਵੱਡਾ ਉਲਟਫੇਰ ਕੀਤਾ ਤੇ 2-1 ਦੀ ਲੀਡ ਦਰਜ ਕੀਤੀ। ਇਸ ਗੋਲ ਤੋਂ ਬਾਅਦ ਜਰਮਨੀ ਵਲੋਂ ਕੀਤੇ ਗਏ ਸਾਰੇ ਯਤਨ ਅਸਫਲ ਰਹੇ ਤੇ ਉਹ ਅੰਤ ਤੱਕ ਇਸ ਲੀਡ ਨੂੰ ਤੋੜਨ ’ਚ ਨਾਕਾਮ ਰਹੇ। ਨਤੀਜੇ ਵਜੋਂ 4 ਵਾਰ ਦੇ ਚੈਂਪੀਅਨ ਨੂੰ ਇਕਵਾਡੋਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Ad Position 22
No active advertisement
ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਈਡੀ ਨੇ ਦਿੱਲੀ ਦੇ ਵੱਡੇ ਵਪਾਰੀ ਹਰਪ੍ਰੀਤ ਸਿੰਘ ਤਲਵਾੜ ਅਤੇ ਉਸਦੇ ਕਰਮਚਾਰੀਆਂ/ਸਹਿਯੋਗੀਆਂ ਅਤੇ ਹੋਰਾਂ ਦੇ ਛੇ ਸਥਾਨਾਂ '...
Ad Position 24