18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਜੇ ਸਹਿਗਲ ਨੂੰ ਈ.ਡੀ ਦੇ ਤਿੰਨ ਦਿਨਾਂ ਦੇ ਹੋਰ ਰਿਮਾਂਡ 'ਤੇ ਭੇਜਿਆ

ਐਸ. ਏ. ਐਸ. ਨਗਰ, 27 ਜੂਨ (ਕਪਿਲ ਵਧਵਾ)- ਨਿਊ ਚੰਡੀਗੜ੍ਹ ਦੇ ਸਨਟੇਕ ਸਿਟੀ ਸੀ.ਐਲ.ਯੂ. ਘੁਟਾਲੇ ਅਤੇ...

Ad Position 21
No active advertisement
ਅਜੀਤ ਡੈਸਕ 27-06-2026

ਐਸ. ਏ. ਐਸ. ਨਗਰ, 27 ਜੂਨ (ਕਪਿਲ ਵਧਵਾ)- ਨਿਊ ਚੰਡੀਗੜ੍ਹ ਦੇ ਸਨਟੇਕ ਸਿਟੀ ਸੀ.ਐਲ.ਯੂ. ਘੁਟਾਲੇ ਅਤੇ ਕਰੀਬ 172.34 ਕਰੋੜ ਰੁਪਏ ਦੀ ਕਥਿਤ ਮਨੀ ਲਾਂਡਰਿੰਗ ਨਾਲ ਸਬੰਧਤ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਅਜੇ ਸਹਿਗਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਤਿੰਨ ਦਿਨਾਂ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ ਨੇ ਈ.ਡੀ. ਨੂੰ 27 ਜੂਨ ਤੋਂ 29 ਜੂਨ ਤੱਕ ਮੁਲਜ਼ਮ ਦੀ ਹਿਰਾਸਤ ਸੌਂਪਦਿਆਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਏ ਨਵੇਂ ਤੱਥਾਂ ਬਾਰੇ ਮੁਲਜ਼ਮ ਤੋਂ ਪੁੱਛਗਿੱਛ ਕਰਨਾ ਅਤੇ ਕਥਿਤ ਅਪਰਾਧ ਤੋਂ ਪ੍ਰਾਪਤ ਰਕਮ ਦੀ ਲੜੀ (ਮਨੀ ਟ੍ਰੇਲ) ਦਾ ਪਤਾ ਲਗਾਉਣਾ ਜਾਂਚ ਦੇ ਹਿੱਤ ਵਿਚ ਲਾਜ਼ਮੀ ਹੈ।

ਈ.ਡੀ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸਨਟੇਕ ਸਿਟੀ ਪ੍ਰਾਜੈਕਟ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਜਾਂਚ ਅਹਿਮ ਪੜਾਅ 'ਤੇ ਹੈ। ਜਾਂਚ ਦੌਰਾਨ ਸਹਿ-ਮੁਲਜ਼ਮਾਂ ਅਤੇ ਗਵਾਹਾਂ ਦੇ ਬਿਆਨਾਂ ਤੋਂ ਨਵੇਂ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ 'ਤੇ ਅਜੇ ਸਹਿਗਲ ਤੋਂ ਹੋਰ ਪੁੱਛਗਿੱਛ ਜ਼ਰੂਰੀ ਹੈ। ਈ.ਡੀ. ਨੇ ਦਲੀਲ ਦਿੱਤੀ ਕਿ ਮੁਲਜ਼ਮ ਨੂੰ ਨਵੇਂ ਸਬੂਤਾਂ ਨਾਲ ਰੂਬਰੂ ਕਰਵਾਉਣਾ, ਮਨੀ ਟ੍ਰੇਲ ਦਾ ਪਤਾ ਲਗਾਉਣਾ ਅਤੇ ਮਾਮਲੇ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਬੇਨਕਾਬ ਕਰਨੀ ਬਾਕੀ ਹੈ। ਦੂਜੇ ਪਾਸੇ ਵੀਡਿਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਏ ਬਚਾਅ ਪੱਖ ਦੇ ਵਕੀਲ ਨੇ ਵਧੇਰੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਰੇ ਦਸਤਾਵੇਜ਼ ਪਹਿਲਾਂ ਹੀ ਜਾਂਚ ਏਜੰਸੀ ਕੋਲ ਮੌਜੂਦ ਹਨ ਅਤੇ ਹੋਰ ਹਿਰਾਸਤੀ ਪੁੱਛਗਿੱਛ ਦੀ ਕੋਈ ਲੋੜ ਨਹੀਂ ਹੈ।

ਹਾਲਾਂਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਜਾਂਚ ਨੂੰ ਅੱਗੇ ਵਧਾਉਣ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਮੁਲਜ਼ਮ ਦੀ ਹੋਰ ਹਿਰਾਸਤ ਜ਼ਰੂਰੀ ਹੈ। ਇਸ ਆਧਾਰ 'ਤੇ ਅਦਾਲਤ ਨੇ ਅਜੇ ਸਹਿਗਲ ਨੂੰ 29 ਜੂਨ ਤੱਕ ਈਡੀ ਕੋਲ ਰਿਮਾਂਡ 'ਤੇ ਭੇਜ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ ਵਿਰੋਧ ਅਗਲੀ ਖ਼ਬਰ ਅਵਤਾਰ ਈਲਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
Ad Position 24