17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾਈ

ਮਾਨਸਾ, 27 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹਾ ਪੁਲਿਸ ਮਾਨਸਾ ਨੇ ਪਿੰਡ ਕੋਟਧਰਮੂ ਦੇ ਨੌਜਵਾਨ ਤਰਸੇਮ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾ ਲਈ ਹੈ। ਇਸ ਨੌਜਵਾਨ ਨੂੰ 26 ਜੂਨ ਦੀ ਰਾਤ...

Ad Position 21
No active advertisement
ਅਜੀਤ ਡੈਸਕ 27-06-2026

ਮਾਨਸਾ, 27 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹਾ ਪੁਲਿਸ ਮਾਨਸਾ ਨੇ ਪਿੰਡ ਕੋਟਧਰਮੂ ਦੇ ਨੌਜਵਾਨ ਤਰਸੇਮ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾ ਲਈ ਹੈ। ਇਸ ਨੌਜਵਾਨ ਨੂੰ 26 ਜੂਨ ਦੀ ਰਾਤ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਥਾਣਾ ਸਦਰ ਮਾਨਸਾ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਜਗਮੀਤ ਕੌਰ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਨੂੰ ਵੇਖਦਿਆਂ ਹਰਜਿੰਦਰ ਸਿੰਘ ਗਿੱਲ ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਕੌਰ ਸਿੰਘ, ਥਾਣਾ ਮੁਖੀ ਜਸਪ੍ਰੀਤ ਸਿੰਘ ਅਤੇ ਪੁਲਿਸ ਚੌਂਕੀ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਵੱਖਰਾ ਬਿਆਨ ਦਰਜ ਕਰਵਾਇਆ ਕਿ ਉਸ ਦੀ ਭਰਜਾਈ ਦੇ ਮੇਰੇ ਮਾਮੇ ਦੇ ਪੁੱਤ ਦੀਪ ਸਿੰਘ ਉਰਫ਼ ਕਾਲੂ ਸਿੰਘ ਵਾਸੀ ਭਾਨ ਸਿੱਧੂ ਬਸਤੀ ਬੁਢਲਾਡਾ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਰ ਕੇ ਭਰਾ ਤੇ ਭਰਜਾਈ ਦੀ ਕਈ ਵਾਰ ਲੜਾਈ ਵੀ ਹੋਈ ਸੀ। ਇਸੇ ਦੇ ਚੱਲਦਿਆਂ ਪੁਲਿਸ ਪਾਰਟੀ ਵਲੋਂ ਦੀਪ ਸਿੰਘ ਉਰਫ਼ ਕਾਲੂ ਸਿੰਘ ਨੂੰ ਹਿਰਾਸਤ 'ਚ ਲਿਆ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਤਲ ਸਮੇਂ ਉਸ ਨਾਲ ਬਸਤੀ ਵਾਸੀ ਗੋਬਿੰਦ ਸਿੰਘ ਵੀ ਸ਼ਾਮਿਲ ਸੀ। ਉਸ ਨੇ ਮੰਨਿਆ ਕਿ ਰਾਤ ਸਮੇਂ ਘਰ ਦੀ ਕੰਧ ਟੱਪ ਕੇ ਉਕਤ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਪੁਲਿਸ ਵਲੋਂ ਗੋਬਿੰਦ ਸਿੰਘ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸੈਲਾ ਖ਼ੁਰਦ ਪੇਪਰ ਮਿੱਲ ਖਿਲਾਫ਼ ਰਾਜਪਾਲ ਪੰਜਾਬ ਕੋਲ ਸ਼ਿਕਾਇਤ ਅਗਲੀ ਖ਼ਬਰ ਨੀਟ ਪੇਪਰ ਮਾਮਲੇ ਚ ਕਾਂਗਰਸ ਵਲੋਂ 'ਦਿੱਲੀ ਚਲੋ' ਬੈਨਰ ਹੇਠ ਦੇਸ਼ ਵਿਆਪੀ ਅੰਦੋਲਨ 9 ਅਗਸਤ ਨੂੰ - ਸੰਦੀਪ ਸੰਧੂ
Ad Position 24