17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

10 ਕਿਲੋ ਅਫ਼ੀਮ ਸਮੇਤ 2 ਨਿਪਾਲੀ ਮਹਿਲਾਵਾਂ ਕਾਬੂ

ਲਾਲੜੂ (ਮੁਹਾਲੀ), 27 ਜੂਨ - ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਲਾਲੜੂ ਥਾਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਿਪਾਲੀ ਮਹਿਲਾਵਾਂ ਨੂੰ 10 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ...

Ad Position 21
No active advertisement
ਅਜੀਤ ਡੈਸਕ 27-06-2026

ਲਾਲੜੂ (ਮੁਹਾਲੀ), 27 ਜੂਨ - ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਲਾਲੜੂ ਥਾਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਿਪਾਲੀ ਮਹਿਲਾਵਾਂ ਨੂੰ 10 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇ ਸਿਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਉਪ ਨਿਰੀਖਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਝਰਮੜੀ ਬੱਸ ਸਟੈਂਡ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਦੋ ਮਹਿਲਾਵਾਂ ਪਿੱਠ 'ਤੇ ਬੈਗ ਚੁੱਕੇ ਪੈਦਲ ਆਉਂਦੀਆਂ ਦਿਖਾਈ ਦਿੱਤੀਆਂ। ਪੁਲਿਸ ਨੂੰ ਦੇਖਦਿਆਂ ਹੀ ਉਹ ਘਬਰਾ ਗਈਆਂ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗੀਆਂ।
ਸ਼ੱਕ ਹੋਣ 'ਤੇ ਪੁਲਿਸ ਨੇ ਦੋਵਾਂ ਨੂੰ ਰੋਕ ਕੇ ਬੈਗਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਦੋਵਾਂ ਬੈਗਾਂ ਵਿਚੋਂ 5-5 ਕਿਲੋ ਕਰਕੇ ਕੁੱਲ 10 ਕਿਲੋ ਅਫ਼ੀਮ ਬਰਾਮਦ ਹੋਈ। ਦੋਵਾਂ ਮਹਿਲਾਵਾਂ ਕੋਲ ਇਸ ਮਾਦਕ ਪਦਾਰਥ ਸੰਬੰਧੀ ਕੋਈ ਵੈਧ ਲਾਇਸੈਂਸ ਜਾਂ ਪਰਮਿਟ ਨਹੀਂ ਸੀ।
ਗ੍ਰਿਫ਼ਤਾਰ ਮਹਿਲਾਵਾਂ ਦੀ ਪਛਾਣ ਕਲਪਨਾ ਥਾਪਾ, ਪਤਨੀ ਅਸ਼ੋਕ ਥਾਪਾ, ਵਾਸੀ ਪਿੰਡ ਰਾਜਪੁਰ, ਥਾਣਾ ਗੜ੍ਹਵਾ, ਜ਼ਿਲ੍ਹਾ ਡਾਂਗ (ਨਿਪਾਲ) ਅਤੇ ਆਸਾ ਰਾਈ, ਪਤਨੀ ਵੀਰਧਵਜ ਰਾਈ, ਵਾਸੀ ਪਿੰਡ ਲਮਹੀ, ਥਾਣਾ ਲਮਹੀ ਬਾਜ਼ਾਰ, ਜ਼ਿਲ੍ਹਾ ਡਾਂਗ (ਨਿਪਾਲ) ਵਜੋਂ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਅਫ਼ੀਮ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਪੰਜਾਬ ਵਿਚ ਕਿਸ ਵਿਅਕਤੀ ਜਾਂ ਗਰੋਹ ਤੱਕ ਪਹੁੰਚਾਈ ਜਾਣੀ ਸੀ। ਮਾਮਲੇ ਨਾਲ ਜੁੜੇ ਹੋਰ ਤਸਕਰਾਂ ਦੀ ਭਾਲ ਲਈ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਐਂਸੀ ਸੋਜਨ ਨੇ ਇਤਿਹਾਸਕ ਛਾਲ ਮਾਰ ਕੇ ਅੰਜੂ ਬੌਬੀ ਜਾਰਜ ਦੇ ਰਿਕਾਰਡ ਨੂੰ ਤੋੜਿਆ ਅਗਲੀ ਖ਼ਬਰ ਸੈਲਾ ਖ਼ੁਰਦ ਪੇਪਰ ਮਿੱਲ ਖਿਲਾਫ਼ ਰਾਜਪਾਲ ਪੰਜਾਬ ਕੋਲ ਸ਼ਿਕਾਇਤ
Ad Position 24