ਮਮਦੋਟ/ਫ਼ਿਰੋਜ਼ਪੁਰ, 5 ਜੁਲਾਈ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਮਮਦੋਟ ਪੁਲਿਸ ਦੁਆਰਾ ਕੀਤੇ ਗਏ ਸੁਚੱਜੇ ਸੁਰਿੱਖਆ ਪ੍ਰਬੰਧਾਂ ਹੇਠ ਵਾਰਡ ਨੰਬਰ 9 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੁਰਾਣਾਂ ਸਕੂਲ) ਅਤੇ ਵਾਰਡ ਨੰਬਰ 3 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਮਦੋਟ ਵਿਖੇ ਬਣਾਏ ਗਏ ਬੂਥਾਂ 'ਤੇ ਵੋਟਾਂ ਪਾਉਣ ਦੀ ਰਫ਼ਤਾਰ ਬੇਹੱਦ ਮੱਠੀ ਚੱਲ ਰਹੀ ਹੈ,ਗਰਮੀ ਦੇ ਚਲਦਿਆਂ ਲੋਕ ਹੋਲੀ ਹੋਲੀ ਘਰਾਂ ਵਿਚੋਂ ਨਿਕਲ ਕੇ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ, ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਮਮਦੋਟ ਦੇ 13 ਵਾਰਡਾਂ ਵਿਚੋਂ 11 ਤੇ ਪਹਿਲਾਂ ਹੀ 9 ਆਂਮ ਆਦਮੀ ਪਾਰਟੀ ਅਤੇ 2 ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਤਾਜ਼ਾ ਖ਼ਬਰਾਂ
Free
ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ
ਮਮਦੋਟ/ਫ਼ਿਰੋਜ਼ਪੁਰ, 5 ਜੁਲਾਈ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਮਮਦੋਟ ਪੁਲਿਸ ਦੁਆਰਾ ਕੀਤੇ ਗਏ ਸੁਚੱਜੇ...
ਅਜੀਤ ਡੈਸਕ
05-07-2026