15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਜੁਬਲੀ ਜੰਕਸ਼ਨ ’ਚ ਇਮਾਰਤ ਦਾ ਪੁਰਾਣਾ ਮੋਨੇਰਾ ਡਿੱਗਿਆ, ਕਾਰ ਚਕਨਾਚੂਰ, ਵੱਡਾ ਹਾਦਸਾ ਟਲਿਆ

ਮੋਹਾਲੀ, 7 ਜੁਲਾਈ- ਮੋਹਾਲੀ ਦੇ ਸੈਕਟਰ-66, ਏਅਰਪੋਰਟ ਰੋਡ ਸਥਿਤ ਜੁਬਲੀ ਜੰਕਸ਼ਨ ’ਚ ਮੰਗਲਵਾਰ ਨੂੰ ਵੱਡਾ ਹਾਦਸਾ ਟਲ...

Ad Position 21
No active advertisement
ਅਜੀਤ ਡੈਸਕ 07-07-2026

ਮੋਹਾਲੀ, 7 ਜੁਲਾਈ- ਮੋਹਾਲੀ ਦੇ ਸੈਕਟਰ-66, ਏਅਰਪੋਰਟ ਰੋਡ ਸਥਿਤ ਜੁਬਲੀ ਜੰਕਸ਼ਨ ’ਚ ਮੰਗਲਵਾਰ ਨੂੰ ਵੱਡਾ ਹਾਦਸਾ ਟਲ ਗਿਆ। ਇੱਥੇ ਇੱਕ ਇਮਾਰਤ ਦਾ ਪੁਰਾਣਾ ਮੋਨੇਰਾ ਅਚਾਨਕ ਹੇਠਾਂ ਖੜ੍ਹੀ ਹੁੰਡਈ ਵੇਨਿਊ ਕਾਰ ’ਤੇ ਆ ਡਿੱਗਿਆ, ਜਿਸ ਨਾਲ ਕਾਰ ਦੀ ਛੱਤ ਅਤੇ ਅੱਗੇ ਵਾਲਾ ਸ਼ੀਸ਼ਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ।

ਜਾਣਕਾਰੀ ਅਨੁਸਾਰ ਕਾਰ ਮਾਲਕ ਨੇ ਗੱਡੀ ਇੱਕ ਕੈਫੇ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਕੁਝ ਹੀ ਪਲ ਪਹਿਲਾਂ ਕੌਫੀ ਪੀਣ ਲਈ ਅੰਦਰ ਗਿਆ ਸੀ। ਇਸੇ ਦੌਰਾਨ ਇਮਾਰਤ ਦਾ ਪੁਰਾਣਾ ਮੋਨੇਰਾ ਟੁੱਟ ਕੇ ਸਿੱਧਾ ਕਾਰ ਉੱਪਰ ਆ ਡਿੱਗਿਆ। ਗਨੀਮਤ ਰਹੀ ਕਿ ਉਸ ਵੇਲੇ ਕਾਰ ਵਿੱਚ ਕੋਈ ਮੌਜੂਦ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਇਮਾਰਤ ਦੀ ਜਾਂਚ ਕਰਕੇ ਲਾਪਰਵਾਹੀ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਾਪਰਟੀ ਡੀਲ ਦੇ ਨਾਂ 'ਤੇ 2.25 ਕਰੋੜ ਦੀ ਕਥਿਤ ਠੱਗੀ ਅਗਲੀ ਖ਼ਬਰ ਭੂਪੇਸ਼ ਬਘੇਲ ਵਲੋਂ ਵਰਕਿੰਗ ਪ੍ਰਧਾਨਾਂ ਨੂੰ ਸੌਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ
Ad Position 24