15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ਼ੋਪੀਆਂ ਵਿਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਜ਼ਾਕਿਰ ਗਨਾਈ ਢੇਰ

ਸ੍ਰੀਨਗਰ, 8 ਜੁਲਾਈ- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਖੇਤਰ ਵਿਚ ਚੱਲ ਰਹੇ ਅੱਤਵਾਦ ਵਿਰੋਧੀ ਅਭਿਆਨ ਦੌਰਾਨ ਲਸ਼ਕਰ-ਏ-ਤਾਇਬਾ ਨਾਲ ਜੁੜਿਆ ਇਕ ਅੱਤਵਾਦੀ ਮਾਰਿਆ ਗਿਆ...

Ad Position 21
No active advertisement
ਅਜੀਤ ਡੈਸਕ 08-07-2026

ਸ੍ਰੀਨਗਰ, 8 ਜੁਲਾਈ- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਖੇਤਰ ਵਿਚ ਚੱਲ ਰਹੇ ਅੱਤਵਾਦ ਵਿਰੋਧੀ ਅਭਿਆਨ ਦੌਰਾਨ ਲਸ਼ਕਰ-ਏ-ਤਾਇਬਾ ਨਾਲ ਜੁੜਿਆ ਇਕ ਅੱਤਵਾਦੀ ਮਾਰਿਆ ਗਿਆ ਹੈ। ਲਸ਼ਕਰ ਦੇ ਚੋਟੀ ਦੇ ਕਮਾਂਡਰ ਜ਼ਾਕਿਰ ਗਨਾਈ ਨੂੰ ਮਾਰ ਦਿੱਤਾ ਗਿਆ। ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਅੱਤਵਾਦੀ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਲਾਕੇ ਵਿਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਤੁਸੀਂ ਭੱਜ ਸਕਦੇ ਹੋ, ਪਰ ਤੁਸੀਂ ਲੁਕ ਨਹੀਂ ਸਕਦੇ।

ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਚਾਰ ਦਿਨ ਪਹਿਲਾਂ ਅੱਤਵਾਦ ਵਿਰੋਧੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ ਅੱਤਵਾਦੀਆਂ ਨੂੰ 3 ਜੁਲਾਈ ਨੂੰ ਮੀਮੰਦਰ ਖੇਤਰ ਦੇ ਇਕ ਸੰਘਣੇ ਬਾਗ਼ ਵਿਚ ਨਿਗਰਾਨੀ ਕੈਮਰਿਆਂ 'ਤੇ ਦੇਖਿਆ ਗਿਆ ਸੀ, ਜੋ ਕਿ ਸੱਤ ਪਿੰਡਾਂ ਵਿਚ ਫੈਲਿਆ ਹੋਇਆ ਹੈ। ਇਸ ਤੋਂ ਬਾਅਦ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀਆਂ ਸਾਂਝੀਆਂ ਟੀਮਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਫੌਜ ਦੀ ਅੱਤਵਾਦ ਵਿਰੋਧੀ ਇਕਾਈ ਵਿਕਟਰ ਫੋਰਸ ਨੇ ਅੱਤਵਾਦੀਆਂ ਦੇ ਭੱਜਣ ਦੇ ਸਾਰੇ ਸੰਭਾਵਿਤ ਰਸਤੇ ਬੰਦ ਕਰਨ ਲਈ ਇਲਾਕੇ ਵਿਚ ਵਾਧੂ ਜਵਾਨ ਤਾਇਨਾਤ ਕੀਤੇ।

ਸੁਰੱਖਿਆ ਰਿਕਾਰਡਾਂ ਅਨੁਸਾਰ ਦੋਵੇਂ ਅੱਤਵਾਦੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਸਨੀਕ ਹਨ। ਜ਼ਾਕਿਰ 2024 ਤੋਂ ਲਸ਼ਕਰ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਦੋਂ ਕਿ ਲਤੀਫ਼ ਪਿਛਲੇ ਸਾਲ ਅੱਤਵਾਦੀ ਸੰਗਠਨ ਵਿਚ ਸ਼ਾਮਿਲ ਹੋਇਆ ਸੀ। ਪਹਿਲਗਾਮ ਹਮਲੇ ਵਿਚ ਵੀ ਜ਼ਾਕਿਰ ਦਾ ਨਾਮ ਆਇਆ ਸੀ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਕਮੇਟੀ ‘ਆਪ’ ਦਾ ਕਬਜ਼ਾ, ਨਵਦੀਪ ਸਿੰਘ ਪਨੂੰ ਪ੍ਰਧਾਨ ਬਣੇ ਅਗਲੀ ਖ਼ਬਰ ਮੀਂਹ ਦੀ ਸਥਿਤੀ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲਬਾਤ
Ad Position 24