11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬਲਟਾਣਾ-ਰਾਏਪੁਰ ਕਲਾਂ ਰੇਲਵੇ ਅੰਡਰਪਾਸ ਲਈ ਖ਼ੁਦਾਈ ਦਾ ਕੰਮ ਹੋਇਆ ਸ਼ੁਰੂ

ਜ਼ੀਰਕਪੁਰ (ਮੁਹਾਲੀ), 9 ਜੁਲਾਈ (ਹੈਪੀ ਪੰਡਵਾਲਾ) - ਬਲਟਾਣਾ ਦੇ ਹਰਮਿਲਾਪ ਨਗਰ ਰੇਲਵੇ ਅੰਡਰਪਾਸ ਦਾ ਨਿਰਮਾਣ ਕਾਰਜ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਬਲਟਾਣਾ...

Ad Position 21
No active advertisement
ਅਜੀਤ ਡੈਸਕ 09-07-2026

ਜ਼ੀਰਕਪੁਰ (ਮੁਹਾਲੀ), 9 ਜੁਲਾਈ (ਹੈਪੀ ਪੰਡਵਾਲਾ) - ਬਲਟਾਣਾ ਦੇ ਹਰਮਿਲਾਪ ਨਗਰ ਰੇਲਵੇ ਅੰਡਰਪਾਸ ਦਾ ਨਿਰਮਾਣ ਕਾਰਜ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਬਲਟਾਣਾ ਵਾਲੇ ਪਾਸੇ ਖ਼ੁਦਾਈ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਸੀ। ਹੁਣ ਜ਼ਮੀਨੀ ਪੱਧਰ 'ਤੇ ਕੰਮ ਨੇ ਤੇਜ਼ੀ ਫੜ ਲਈ ਹੈ।
ਇਸ ਬਾਬਤ ਬਲਟਾਣਾ ਦੇ ਸਮਾਜ ਸੇਵੀ ਪ੍ਰਤਾਪ ਸਿੰਘ ਰਾਣਾ ਨੇ ਦੱਸਿਆ ਕਿ ਅੰਡਰਪਾਸ ਵਾਲੀ ਜਗ੍ਹਾ 'ਤੇ ਪਹਿਲਾਂ ਜ਼ਮੀਨ ਨੂੰ ਲੈ ਕੇ ਕੁਝ ਕਾਨੂੰਨੀ ਵਿਵਾਦ ਚੱਲ ਰਿਹਾ ਸੀ, ਪਰ ਹੁਣ ਸਾਰੀਆਂ ਰੁਕਾਵਟਾਂ ਦੂਰ ਕਰਕੇ ਰੇਲਵੇ ਵਿਭਾਗ ਵਲੋਂ ਅੰਡਰਪਾਸ ਦੇ ਨਿਰਮਾਣ ਲਈ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਬਾਵਜੂਦ ਰੇਲਵੇ ਵਿਭਾਗ ਦੇ ਅਧਿਕਾਰੀ ਅਤੇ ਲੇਬਰ ਪੂਰੀ ਮੁਸਤੈਦੀ ਨਾਲ ਕੰਮ 'ਚ ਲੱਗੇ ਹੋਏ ਹਨ। ਜੇ.ਸੀ.ਬੀ. ਮਸ਼ੀਨਾਂ ਰਾਹੀਂ ਕਰੀਬ 10 ਫੁੱਟ ਡੂੰਘੀ ਖੁਦਾਈ ਕੀਤੀ ਜਾ ਰਹੀ ਹੈ। ਕੰਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਅਤੇ ਠੇਕੇਦਾਰ ਦੀ ਪੂਰੀ ਟੀਮ ਕੰਮ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਰੇਲਵੇ ਫਾਟਕ ਸਥਾਨਕ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਸੀ। ਫਾਟਕ ਵਾਰ-ਵਾਰ ਬੰਦ ਹੋਣ ਕਾਰਨ ਬਲਟਾਣਾ, ਰਾਏਪੁਰ ਕਲਾਂ, ਵਿਕਾਸ ਨਗਰ ਅਤੇ ਪੰਚਕੂਲਾ ਆਉਣ-ਜਾਣ ਵਾਲੇ ਲੋਕਾਂ ਨੂੰ ਘੰਟਿਆਂ ਬੱਧੀ ਜਾਮ 'ਚ ਫਸਣਾ ਪੈਂਦਾ ਸੀ। ਸਕੂਲੀ ਬੱਚਿਆਂ ਤੋਂ ਲੈ ਕੇ ਐਮਰਜੈਂਸੀ ਵਾਹਨਾਂ ਤੱਕ ਨੂੰ ਇੱਥੇ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ।
ਲੋਕਾਂ ਨੂੰ ਫਾਟਕ ਬੰਦ ਹੋਣ ਦੇ ਡਰੋਂ ਆਪਣੇ ਨਿਰਧਾਰਿਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਘਰੋਂ ਨਿਕਲਣਾ ਪੈਂਦਾ ਸੀ। ਹੁਣ ਇਹ ਅੰਡਰਪਾਸ ਇਲਾਕੇ ਦੇ ਵਿਕਾਸ ਲਈ ਇਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਅਤੇ ਅਗਲੇ 6 ਤੋਂ 8 ਮਹੀਨਿਆਂ ਦੇ ਅੰਦਰ ਇਹ ਪ੍ਰੋਜੈਕਟ ਮੁਕੰਮਲ ਹੋ ਕੇ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸਤਿਕਾਰ ਸਹਿਤ ਭੁਪੇਸ਼ ਬਘੇਲ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ - ਸੁਖਜਿੰਦਰ ਸਿੰਘ ਰੰਧਾਵਾ ਅਗਲੀ ਖ਼ਬਰ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ - ਬਰਿੰਦਰ ਕੁਮਾਰ ਗੋਇਲ
Ad Position 24