11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਤਿਕਾਰ ਸਹਿਤ ਭੁਪੇਸ਼ ਬਘੇਲ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ - ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 9 ਜੁਲਾਈ - ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਬਰਿੰਦਰਜੀਤ ਪਾਹੜਾ..

Ad Position 21
No active advertisement
ਅਜੀਤ ਡੈਸਕ 09-07-2026

ਚੰਡੀਗੜ੍ਹ, 9 ਜੁਲਾਈ - ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਬਰਿੰਦਰਜੀਤ ਪਾਹੜਾ ਅਤੇ ਕਈ ਹੋਰ ਆਗੂ ਸ਼ਾਮਿਲ ਹੋਏ ਲ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਤੁਸੀਂ ਮਕਸਦ ਗਲਤ ਸਮਝ ਲਿਆ ਕਿਉਂਕਿ ਅਸੀਂ ਐਮਸੀ ਚੋਣਾਂ ਨੂੰ ਲੈ ਕੇ ਗੱਲ ਕਰਕੇ ਹਟੇ ਹਾਂ.,ਕਿਉਂਕਿ ਦੀਨਾਨਗਰ, ਫਤਿਹਗੜ੍ਹ ਚੂੜੀਆਂ ਚੋਣਾਂ ਜਿੱਤੇ ਹਾਂ।ਦੂਜੀ ਗੱਲ ਇਹ ਹੈ ਕਿ ਅਸੀਂ ਸਾਰੇ ਆਗੂ ਭੁਪੇਸ਼ ਬਘੇਲ ਨੂੰ ਮਿਲਾਂਗੇ।" ਉਨ੍ਹਾਂ ਕਿਹਾ ਕਿ ਅਸੀਂ ਹਾਈਕਮਾਨ ਨਾਲ ਵੀ ਗੱਲ ਕਰ ਰਹੇ ਹਾਂ ਅਤੇ ਸਤਿਕਾਰ ਸਹਿਤ ਭੁਪੇਸ਼ ਬਘੇਲ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਲੋਕਤੰਤਰ ਹੈ, ਇਥੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਉਸ ਤੋਂ ਬਾਅਦ ਇਕ ਫ਼ੈਸਲੇ 'ਤੇ ਪਹੁੰਚਣਾ ਅਤੇ ਫ਼ੈਸਲਾ ਲੈਣਾ ਹੁੰਦਾ ਹੈ।ਸਾਡਾ ਮੁੱਖ ਨਿਸ਼ਾਨਾ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਹੈ, ਸਾਡੇ ਵਿਚ ਵੈਚਾਰਿਕ ਮਤਭੇਦ ਹੋ ਸਕਦੇ ਹਨ, ਪਰ ਆਪਸੀ ਵਿਰੋਧ ਨਹੀਂ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਸਲ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਅਗਲੀ ਖ਼ਬਰ ਬਲਟਾਣਾ-ਰਾਏਪੁਰ ਕਲਾਂ ਰੇਲਵੇ ਅੰਡਰਪਾਸ ਲਈ ਖ਼ੁਦਾਈ ਦਾ ਕੰਮ ਹੋਇਆ ਸ਼ੁਰੂ
Ad Position 24